ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੀ ਜ਼ਿਲ੍ਹਾ ਕਾਰਜਕਾਰੀ ਕਮੇਟੀ ਦੀ ਮੀਟਿੰਗ ਹੋਈ
ਫਤਿਹ ਗਰੁੱਪ ਆਫ ਇੰਸਟੀਚਿਊਸ਼ਨਜ਼ ਰਾਮਪੁਰਾ ਵਿਖੇ ,’ਮੀਡੀਆ ਸਬੰਧੀ ਦ੍ਰਿਸ਼ਟੀਕੋਣ, ਸਮੱਸਿਆਵਾਂ ਅਤੇ ਸੰਭਾਵਨਾਵਾਂ ‘ ਵਿਸ਼ੇ ’ਤੇ ਸੂਬਾ ਪੱਧਰੀ ਸੈਮੀਨਾਰ 25 ਫਰਵਰੀ ਨੂੰ
ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਮੁੱਖ ਮਹਿਮਾਨ ਅਤੇ ਡਾ। ਸਿਮਰਨ ਕੌਰ ਸਿੱਧੂ ਮੁੱਖ ਬਲਾਰਾ ਹੋਣਗੇ
17 ਫਰਵਰੀ ( ਪੀਐਨਓ ਮੀਡੀਆ ਗਰੁੱਪ ) ‘ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ’ ਦੀ ਜ਼ਿਲ੍ਹਾ ਬਾਡੀ ਦੀ ਅਹਿਮ ਮੀਟਿੰਗ ਅੱਜ ਸੋਹਣ ਸਵੀਟਸ ਹਾਊਸ ਰਾਮਪੁਰਾ ਫੂਲ ਵਿਖੇ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਪਰਵਿੰਦਰ ਸਿੰਘ ਜੌੜਾ ਦੀ ਅਗਵਾਈ ਹੇਠ ਹੋਈ। ਮੀਟਿੰਗ ਦੌਰਾਨ ਫਤਿਹ ਗਰੁੱਪ ਆਫ ਇੰਸਟੀਚਿਊਸ਼ਨਜ਼ ਰਾਮਪੁਰਾ ਵਿਖੇ 25 ਫਰਵਰੀ (ਮੰਗਲਵਾਰ) ਨੂੰ ਸਵੇਰੇ 11 ਵਜੇ ਕਰਵਾਏ ਜਾ ਰਹੇ ‘ ਮੀਡੀਆ ਸਬੰਧੀ ਦ੍ਰਿਸ਼ਟੀਕੋਣ, ਸਮੱਸਿਆਵਾਂ ਅਤੇ ਸੰਭਾਵਨਾਵਾਂ ‘ ਵਿਸ਼ੇ ’ਤੇ ਸੂਬਾ ਪੱਧਰੀ ਸੈਮੀਨਾਰ ਦੀਆਂ ਤਿਆਰੀਆਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਦੌਰਾਨ ਜ਼ਿਲ੍ਹਾ ਕਾਰਜਕਾਰੀ ਕਮੇਟੀ ਵੱਲੋਂ ਸੈਮੀਨਾਰ ਨੂੰ ਸਫਲ ਬਣਾਉਣ ਲਈ ਪੱਤਰਕਾਰ ਸਾਥੀਆਂ ਦੀਆਂ ਵੱਖ–ਵੱਖ ਕੰਮਾਂ ਬਾਰੇ ਡਿਉਟੀਆਂ ਲਗਾਈਆ ਗਈਆਂ। ਸੈਮੀਨਾਰ ਵਿੱਚ ਬਤੌਰ ਮੁੱਖ ਮਹਿਮਾਨ ਡਿਪਟੀ ਕਮਿਸ਼ਨਰ ਬਠਿੰਡਾ ਸ੍ਰੀ ਸ਼ੌਕਤ ਅਹਿਮਦ ਪਰੇ (ਆਈ। ਏ। ਐਸ।), ਮੁੱਖ ਬੁਲਾਰੇ ਵਜੋਂ ਡਾ। ਸਿਮਰਨ ਕੌਰ ਸਿੱਧੂ , ਸੀਨੀਅਰ ਸਹਾਇਕ ਪ੍ਰੋਫੈਸਰ ਅਤੇ ਮੁੱਖੀ ਪੱਤਕਾਰਿਤਾ ਵਿਭਾਗ, ਦੋਆਬਾ ਕਾਲਜ ਜਲੰਧਰ, ਵਿਸ਼ੇਸ਼ ਮਹਿਮਾਨ ਵਜੋਂ ਬਲਵਿੰਦਰ ਜੰਮੂ ਕੌਮੀ ਜਨਰਲ ਸਕੱਤਰ ਇੰਡੀਅਨ ਜਰਨਲਿਸਟ ਯੂਨੀਅਨ ਅਤੇ ਮੈਂਬਰ ਪ੍ਰੈਸ ਕੌਂਸਲ ਆਫ ਇਡੀਆ, ਪ੍ਰਧਾਨਗੀ ਮੰਡਲ ’ਚ ਬਲਵੀਰ ਸਿੰਘ ਜੰਡੂ ਸੂਬਾ ਪ੍ਰਧਾਨ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ, ਜੈ ਸਿੰਘ ਛਿੱਬਰ ਸੂਬਾ ਕਾਰਜਕਾਰੀ ਪ੍ਰਧਾਨ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ, ਸੰਤੋਖ ਗਿੱਲ ਸੂਬਾ ਸਕੱਤਰ ਤੇ ਮਾਲਵਾ ਇੰਚਾਰਜ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਅਤੇ ਸੁਖਮੰਦਰ ਸਿੰਘ ਚੱਠਾ ਮੈਨੇਜਿੰਗ ਡਾਇਰੈਕਟਰ ਫਤਿਹ ਗਰੁੱਪ ਆਫ ਇੰਸਟੀਚਿਊਸ਼ਨਜ਼ ਰਾਮਪੁਰਾ ਫੂਲ ਸ਼ਾਮਲ ਹੋਣਗੇ। ਜ਼ਿਲ੍ਹਾ ਪ੍ਰਧਾਨ ਪਰਵਿੰਦਰ ਸਿੰਘ ਜੌੜਾ, ਸੁਖਨੈਬ ਸਿੰਘ ਸਿੱਧੂ ਜਨਰਲ ਸਕੱਤਰ, ਗੁਰਦਰਸ਼ਨ ਸਿੰਘ ਲੁੱਧੜ ਖਜ਼ਾਨਚੀ, ਨਰਪਿੰਦਰ ਸਿੰਘ ਧਾਲੀਵਾਲ ਸਰਪ੍ਰਸਤ ਅਤੇ ਗੁਰਤੇਜ ਸਿੰਘ ਸਿੱਧੂ ਚੇਅਰਮੈਨ ਮਹਿਮਾਨਾਂ ਦਾ ਸੁਆਗਤ ਕਰਨਗੇ। ਮੀਟਿੰਗ ਵਿੱਚ ਕੁਲਦੀਪ ਮਤਵਾਲਾ ‘ਸਕੱਤਰ’, ਵੀਰਪਾਲ ਭਗਤਾ ਤੇ ਹੁਸ਼ਿਆਰ ਸਿੰਘ ਘਟੌੜਾ ‘ਮੀਤ ਪ੍ਰਧਾਨ’, ਗੁਰਦਰਸ਼ਨ ਸਿੰਘ ਲੁੱਧੜ ‘ਖਜ਼ਾਨਚੀ’ ਤੋਂ ਇਲਾਵਾ ਰਾਜਿੰਦਰ ਸਿੰਘ ਮਰਾਹੜ, ਜਸ ਗਰੇਵਾਲ, ਅੰਮ੍ਰਿਤ ਪਾਲ ਸ਼ਰਮਾ, ਭੀਮ ਸੈਨ ਹਦਵਾਰੀਆ, ਮਨਪ੍ਰੀਤ ਸਿੰਘ ਗਿੱਲ, ਹਰਬੰਸ ਸਿੰਘ ਭੋਲਾ, ਵਰਿੰਦਰ ਲੱਕੀ (ਸਾਰੇ ਕਾਰਜਕਾਰਨੀ ਮੈਂਬਰਜ਼) ਤੋਂ ਇਲਾਵਾ ਸੁਖਤੇਜ ਧਾਲੀਵਾਲ, ਧਰਮਪਾਲ ਸਿੰਘ, ਸ਼ਿਵ ਚੰਦਰ ਸੇਖਰ ਅਤੇ ਹਰਿੰਦਰ ਹਨੀ ਆਦਿ ਪੱਤਰਕਾਰ ਸਾਥੀ ਸ਼ਾਮਲ ਸਨ।
ਮੀਡੀਆ ਸਬੰਧੀ ਦ੍ਰਿਸ਼ਟੀਕੋਣ, ਸਮੱਸਿਆਵਾਂ ਅਤੇ ਸੰਭਾਵਨਾਵਾਂ ‘ ਵਿਸ਼ੇ ’ਤੇ ਸੂਬਾ ਪੱਧਰੀ ਸੈਮੀਨਾਰ 25 ਫਰਵਰੀ ਨੂੰ
Total Views: 5 ,
Real Estate