RBI ਨੇ 5 ਸਾਲ ਬਾਅਦ ਵਿਆਜ ਦਰਾਂ ਵਿੱਚ ਕੀਤੀ ਕਟੌਤੀ

ਭਾਰਤੀ ਰਿਜ਼ਰਵ ਬੈਂਕ (RBI) ਨੇ ਲਗਭਗ 5 ਸਾਲਾਂ ਬਾਅਦ ਵਿਆਜ ਦਰਾਂ ਵਿੱਚ ਕਟੌਤੀ ਕਰਦਿਆਂ ਰੈਪੋ ਦਰ 25 ਅਧਾਰ ਅੰਕ ਘਟਾ ਕੇ 6.25% ਕਰ ਦਿੱਤੀ ਹੈ। ਇਹ ਐਲਾਨ ਗਵਰਨਰ ਸੰਜੇ ਮਲਹੋਤਰਾ ਦੀ ਅਗਵਾਈ ਹੇਠ ਪਹਿਲੀ ਮੁਦਰਾ ਨੀਤੀ ਸਮੀਖਿਆ ਦੌਰਾਨ ਕੀਤਾ ਗਿਆ।ਗਵਰਨਰ ਸੰਜੇ ਮਲਹੋਤਰਾ ਨੇ ਦੱਸਿਆ ਕਿ ਮੁਦਰਾ ਨੀਤੀ ਕਮੇਟੀ (MPC) ਨੇ ਸਰਬਸੰਮਤੀ ਨਾਲ ਇਹ ਫੈਸਲਾ ਲਿਆ। ਉਨ੍ਹਾਂ ਗਲੋਬਲ ਆਰਥਿਕਤਾ ਵਿੱਚ ਆ ਰਹੀਆਂ ਚੁਣੌਤੀਆਂ ਬਾਰੇ ਵੀ ਜਾਣਕਾਰੀ ਦਿੱਤੀ ਅਤੇ ਕਿਹਾ ਕਿ “ਭਾਰਤ ਦੀ ਅਰਥਵਿਵਸਥਾ, ਵਿਦੇਸ਼ੀ ਦਬਾਅ ਦੇ ਬਾਵਜੂਦ, ਮਜ਼ਬੂਤ ​​ਅਤੇ ਲਚਕਦਾਰ ਬਣੀ ਹੋਈ ਹੈ।”ਮਲਹੋਤਰਾ ਨੇ ਸਵੀਕਾਰਿਆ ਕਿ ਹਾਲੀਆ ਮਹੀਨਿਆਂ ਵਿੱਚ ਭਾਰਤੀ ਰੁਪਏ ‘ਤੇ ਗਿਰਾਵਟ ਦਾ ਦਬਾਅ ਬਣਿਆ ਹੈ, ਪਰ RBI ਵਿੱਢੀਆਂ ਚੁਣੌਤੀਆਂ ਨੂੰ ਨਿਪਟਣ ਲਈ ਸਾਰੇ ਉਪਾਅ ਵਰਤ ਰਿਹਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਗਲੋਬਲ ਵਿੱਤੀ ਮਾਰਕੀਟ ਵਿੱਚ ਹੋ ਰਹੀਆਂ ਤਬਦੀਲੀਆਂ ਕਾਰਨ ਅਮਰੀਕੀ ਡਾਲਰ ਮਜ਼ਬੂਤ ਹੋ ਰਿਹਾ ਹੈ ਅਤੇ ਵਿਦੇਸ਼ੀ ਨਿਵੇਸ਼ਕਾਰਾਂ ਨੇ ਵਿਕਾਸਸ਼ੀਲ ਅਰਥਵਿਵਸਥਾਵਾਂ ਤੋਂ ਆਪਣੀ ਰਾਸ਼ੀ ਵਾਪਸ ਲੈਣੀ ਸ਼ੁਰੂ ਕਰ ਦਿੱਤੀ ਹੈ।ਇਸ ਤੋਂ ਪਹਿਲਾਂ, ਦਸੰਬਰ 2024 ਵਿੱਚ ਹੋਈ MPC ਮੀਟਿੰਗ ਦੌਰਾਨ, RBI ਨੇ ਨਕਦ ਰਿਜ਼ਰਵ ਅਨੁਪਾਤ (CRR) ਵਿੱਚ 50 ਅਧਾਰ ਅੰਕ ਦੀ ਕਟੌਤੀ ਕਰਕੇ 4% ਕਰ ਦਿੱਤਾ ਸੀ, ਪਰ ਰੈਪੋ ਦਰ 6.5% ‘ਤੇ ਹੀ ਕਾਇਮ ਰੱਖੀ ਗਈ ਸੀ।ਇਹ ਫੈਸਲਾ ਕਰਜ਼ਾ ਲੈਣ ਵਾਲਿਆਂ, ਵਿਅਪਾਰੀਆਂ ਅਤੇ ਨਿਵੇਸ਼ਕਾਰਾਂ ਲਈ ਇੱਕ ਵੱਡੀ ਰਾਹਤ ਸਮਝੀ ਜਾ ਰਹੀ ਹੈ।

Total Views: 37 ,
Real Estate