ਵਿੱਤ ਮੰਤਰੀ ਨਿਰਮਲਾ ਸੀਤਾਰਮਨ ਲਗਾਤਾਰ ਅੱਠਵੀਂ ਵਾਰ ਆਮ ਬਜਟ ਪੇਸ਼ ਕਰਨ ਜਾ ਰਹੀ ਹੈ। ਉਹ ਦੋ ਵਾਰ ਅੰਤਰਿਮ ਬਜਟ ਵੀ ਪੇਸ਼ ਕਰ ਚੁੱਕੀ ਹੈ। ਇਹ ਮੋਦੀ ਸਰਕਾਰ 3.0 ਦਾ ਪਹਿਲਾ ਫੁੱਲ ਟਾਈਮ ਬਜਟ ਹੈ। ਵਿੱਤ ਮੰਤਰੀ ਸਵੇਰੇ 11 ਵਜੇ ਲੋਕ ਸਭਾ ‘ਚ ਬਜਟ ਪੇਸ਼ ਕਰਨਗੇ। ਇਸ ਤੋਂ ਬਾਅਦ ਉਨ੍ਹਾਂ ਦਾ ਬਜਟ ਭਾਸ਼ਣ ਹੋਵੇਗਾ। ਉਹ ਵਿੱਤ ਰਾਜ ਮੰਤਰੀ ਦੇ ਨਾਲ ਸਵੇਰੇ 10 ਵਜੇ ਸੰਸਦ ਭਵਨ ਪਹੁੰਚੇਗੀ। ਮਾਹਿਰਾਂ ਦਾ ਕਹਿਣਾ ਹੈ ਕਿ ਸਰਕਾਰ ਦਾ ਸਾਰਾ ਜ਼ੋਰ ਬੁਨਿਆਦੀ ਢਾਂਚੇ, ਸਮਾਜ ਭਲਾਈ ਅਤੇ ਗ੍ਰਾਮੀਣ ਭਾਰਤ ਦੀ ਆਰਥਿਕਤਾ ਨੂੰ ਸੁਧਾਰਨ ‘ਤੇ ਹੋਣ ਵਾਲਾ ਹੈ।
Total Views: 136 ,
Real Estate



















