1 ਪਿੰਡ ’ਚ 16 ਰਹੱਸਮਈ ਮੌਤਾਂ

ਜੰਮੂ ਡਿਵੀਜ਼ਨ ਦੇ ਛੋਟੇ ਜਿਹੇ ਪਿੰਡ ਵਿੱਚ ਭੇਤਭਰੀ ਬਿਮਾਰੀ ਨੇ 16 ਜਣਿਆਂ ਦੀ ਜਾਨ ਲੈ ਲਈ, ਜਿਸ ਤੋਂ ਅਧਿਕਾਰੀ ਹੈਰਾਨ ਹਨ ਅਤੇ ਪਹਿਲੀ ਮੌਤ ਦੇ ਦੋ ਮਹੀਨਿਆਂ ਬਾਅਦ ਵੀ ਇਸ ਦੇ ਕਾਰਨਾਂ ਦਾ ਪਤਾ ਲਗਾਉਣ ਵਿੱਚ ਅਸਮਰੱਥ ਹਨ। ਮੌਤਾਂ ਦੇ ਕਾਰਨਾਂ ਦੀ ਜਾਂਚ ਲਈ ਬੁੱਢਲ ਦੇ ਐੱਸਪੀ (ਅਪਰੇਸ਼ਨ) ਵਜਾਹਤ ਹੁਸੈਨ ਦੀ ਅਗਵਾਈ ਹੇਠ 11 ਮੈਂਬਰੀ ਸਿੱਟ ਬਣਾਈ ਗਈ ਹੈ। ਜੱਟੀ ਬੇਗ਼ਮ (60) ਨਾਂ ਦੀ ਔਰਤ ਦੀ ਅੱਜ ਮੌਤ ਹੋ ਗਈ ਅਤੇ ਇੱਕ ਹੋਰ ਲੜਕੀ ਇਸ ਸਮੇਂ ਜ਼ਿੰਦਗੀ ਲਈ ਜੂਝ ਰਹੀ ਹੈ। ਪੀੜਤ ਰਾਜੌਰੀ ਜ਼ਿਲ੍ਹੇ ਦੇ ਕੋਟਰੰਕਾ ਸਬ-ਡਿਵੀਜ਼ਨ ਦੇ ਬਢਹਾਲ ਪਿੰਡ ਦੇ ਵਸਨੀਕ ਹਨ ਜਿੱਥੇ ਪਿਛਲੇ ਸਾਲ ਦਸੰਬਰ ਤੋਂ ਤਿੰਨ ਪਰਿਵਾਰਾਂ ਦੇ 16 ਮੈਂਬਰਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਵਿੱਚੋਂ ਐਤਵਾਰ ਤੋਂ ਹੁਣ ਤੱਕ ਸੱਤ ਜਣੇ ਦਮ ਤੋੜ ਚੁੱਕੇ ਹਨ।

Total Views: 303 ,
Real Estate