ਪ੍ਰੈੱਸ ਕਲੱਬ ਭਗਤਾ ਭਾਈ ਦਾ ਨੌਵਾਂ ਕੈਲੰਡਰ ਰਿਲੀਜ਼ ਸਮਾਗਮ 8 ਨੂੰ
ਭਗਤਾ ਭਾਈਕਾ : (PNO)- ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਪੰਜਾਬ ਨਾਲ ਸਬੰਧਿਤ ਪ੍ਰੈੱਸ ਕਲੱਬ ਭਗਤਾ ਭਾਈਕਾ (ਬਠਿੰਡਾ) ਵੱਲੋਂ ਨੌਵਾਂ ਕੈਲੰਡਰ ਰਿਲੀਜ਼ ਸਮਾਗਮ 8 ਜਨਵਰੀ (ਦਿਨ ਬੁੱਧਵਾਰ) ਨੂੰ ਪੁਰੀ ਰੈਸਟੋਰੈਂਟ ਬਰਨਾਲਾ ਰੋਡ ਭਗਤਾ ਭਾਈ ਵਿਖੇ ਕੀਤਾ ਜਾ ਰਿਹਾ ਹੈ। ਪ੍ਰੈੱਸ ਕਲੱਬ ਦੇ ਪ੍ਰਧਾਨ ਸੁਖਪਾਲ ਸਿੰਘ ਸੋਨੀ ਅਤੇ ਸਰਪ੍ਰਸਤ ਰਾਜਿੰਦਰ ਸਿੰਘ ਮਰਾਹੜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਮਾਗਮ ਦੇ ਮੁੱਖ ਮਹਿਮਾਨ ਓਲੰਪੀਅਨ ਅਤੇ ਅਰਜੁਨ ਐਵਾਰਡੀ ਅਵਨੀਤ ਕੌਰ ਸਿੱਧੂ ਏ.ਆਈ.ਜੀ, ਸੀ.ਆਈ.ਡੀ (ਜੋਨ ਬਠਿੰਡਾ) ਅਤੇ ਬਲਵਿੰਦਰ ਸਿੰਘ ਜੰਮੂ ਸਕੱਤਰ ਜਨਰਲ ਇੰਡੀਅਨ ਜਰਨਲਿਸਟ ਯੂਨੀਅਨ ਹੋਣਗੇ। ਜਦਕਿ ਬਲਵੀਰ ਸਿੰਘ ਜੰਡੂ ਸੂਬਾ ਪ੍ਰਧਾਨ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ, ਜੈ ਸਿੰਘ ਛਿੱਬਰ ਕਾਰਜਕਾਰੀ ਪ੍ਰਧਾਨ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਅਤੇ ਸੰਤੋਖ ਸਿੰਘ ਗਿੱਲ ਇੰਚਾਰਜ ਮਾਲਵਾ ਜੋਨ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਸਮਾਗਮ ਦੇ ਵਿਸ਼ੇਸ ਮਹਿਮਾਨ ਹੋਣਗੇ। ਇਸ ਮੌਕੇ ਕਲੱਬ ਦੇ ਚੇਅਰਮੈਨ ਪਰਵੀਨ ਗਰਗ ਅਤੇ ਸੀਨੀਅਰ ਮੀਤ ਪ੍ਰਧਾਨ ਬਿੰਦਰ ਜਲਾਲ ਨੇ ਦੱਸਿਆ ਕਿ ਪ੍ਰੈੱਸ ਕਲੱਬ ਵੱਲੋਂ ਰਿਲੀਜ਼ ਕੀਤੇ ਜਾਣ ਵਾਲਾ ਇਹ ਨੌਵਾਂ ਸਲਾਨਾ ਕੈਲੰਡਰ ਹੈ। ਇਸ ਵਰ੍ਹੇ ਦਾ ਕੈਲੰਡਰ ਭਾਰਤ ਰਤਨ ਮਿਸਾਈਲ ਮੈਨ ਡਾ. ਏ.ਪੀ.ਜੇ ਅਬਦੁਲ ਕਲਾਮ (ਪ੍ਰਸਿੱਧ ਵਿਗਿਆਨੀ ਤੇ ਸਾਬਕਾ ਰਾਸ਼ਟਰਪਤੀ), ਸੁਨੀਤਾ ਵਿਲੀਅਮਜ਼ (ਭਾਰਤੀ ਮੂਲ ਦੀ ਮਹਿਲਾ ਪੁਲਾੜ ਯਾਤਰੀ) ਤੇ ਕਲਪਨਾ ਚਾਵਲਾ (ਭਾਰਤੀ ਮੂਲ ਦੀ ਮਹਿਲਾ ਪੁਲਾੜ ਯਾਤਰੀ) ਨੂੰ ਸਮਰਪਿਤ ਕੀਤਾ ਗਿਆ ਹੈ। ਕੈਲੰਡਰ ਵਿਚ ਸਰਕਾਰੀ ਛੁੱਟੀਆਂ, ਮਹੱਤਵਪੂਰਨ ਦਿਵਸ ਤੇ ਦਿਹਾੜਿਆਂ ਬਾਰੇ ਜਾਣਕਾਰੀ ਦੇਣ ਤੋਂ ਇਲਾਵਾ ਇਕ ਵਿਸ਼ੇਸ਼ ਚਿਤਰ ਰਾਹੀਂ ਲੋਕਾਂ ਨੂੰ ਕਿਸਾਨ, ਪੰਛੀ, ਬੇਟੀ, ਪਾਣੀ ਅਤੇ ਦਰੱਖਤ ਬਚਾਉਣ ਦੀ ਅਪੀਲ ਕੀਤੀ ਗਈ ਹੈ। ਇਸ ਤੋਂ ਇਲਾਵਾ ਪ੍ਰੈੱਸ ਕਲੱਬ ਵੱਲੋਂ ਪਿਛਲੇ ਸਮੇਂ ਦੌਰਾਨ ਸਮਾਜ ਭਲਾਈ ਦੇ ਕੀਤੇ ਕਾਰਜਾਂ ਨੂੰ ਵੀ ਤਸਵੀਰਾਂ ਰਾਹੀਂ ਜਾਣੂ ਕਰਵਾਇਆ ਗਿਆ ਹੈ। ਇਸ ਮੌਕੇ ਅਵਨੀਤ ਕੌਰ ਸਿੱਧੂ ਏ.ਆਈ.ਜੀ, ਸੀ.ਆਈ.ਡੀ ਜੋਨ ਬਠਿੰਡਾ ਨੂੰ ਧੀਆਂ ਦਾ ਮਾਣ ਐਵਾਰਡ ਨਾਲ ਵਿਸ਼ੇਸ ਤੌਰ ‘ਤੇ ਸਨਮਾਨਿਤ ਕੀਤਾ ਜਾਵੇਗਾ। ਇਸ ਸਮੇਂ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਅਤੇ ਪ੍ਰੈਸ ਕਲੱਬ ਭਗਤਾ ਵਾਈਸ ਚੇਅਰਮੈਨ ਵੀਰਪਾਲ ਸਿੰਘ ਭਗਤਾ, ਜਨਰਲ ਸਕੱਤਰ ਪਰਮਜੀਤ ਸਿੰਘ ਢਿੱਲੋਂ, ਸੀਨੀਅਰ ਮੀਤ ਪ੍ਰਧਾਨ ਸਵਰਨ ਸਿੰਘ ਭਗਤਾ, ਮੀਤ ਸਿਕੰਦਰ ਸਿੰਘ ਜੰਡੂ, ਖਜ਼ਾਨਚੀ ਰਾਜਿੰਦਰਪਾਲ ਸ਼ਰਮਾ, ਸਕੱਤਰ ਹਰਜੀਤ ਸਿੰਘ ਗਿੱਲ, ਪ੍ਰੈੱਸ ਸਕੱਤਰ ਸਿਕੰਦਰ ਸਿੰਘ ਬਰਾੜ ਤੇ ਮੈਂਬਰ ਸੁਖਮੰਦਰ ਸਿੰਘ ਭਗਤਾ ਹਾਜ਼ਰ ਸਨ।