ਪਾਰਟੀ ਛੱਡਦੇ ਵਿਧਾਇਕ ਤੇ ਕੇਜਰੀਵਾਲ ਤੇ ਹੁੰਦੇ ਹਮਲੇ: ਆਪ ਪਾਰਟੀ ਦੇ ਹਲਾਤ ਹੋਏ ਮਾੜੇ

ਆਮ ਆਦਮੀ ਪਾਰਟੀ ਦੇ ਰੂਪਨਗਰ ਤੋਂ ਵਿਧਾਇਕ ਅਮਰਜੀਤ ਸਿੰਘ ਸੰਦੋਆ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ। ਪਿਛਲੇ ਲਗਭਗ ਇੱਕ ਹਫ਼ਤੇ ਤੋਂ ਹੀ ਉਨ੍ਹਾਂ ਦੇ ਕਾਂਗਰਸ ਵਿੱਚ ਸ਼ਾਮਲ ਹੋਣ ਦੀ ਚਰਚਾ ਜ਼ੋਰਾਂ ’ਤੇ ਸੀ। ਉਂਝ ਬੀਤੇ ਦਿਨੀਂ ਸੰਦੋਆ ਨੇ ਆਖਿਆ ਸੀ ਕਿ ਉਹ ਕਾਂਗਰਸ ਪਾਰਟੀ ਵਿੱਚ ਸ਼ਾਮਲ ਨਹੀਂ ਹੋ ਰਹੇ ਕਿਉਂਕਿ ਉਹ ਵਿਕਾਊ ਨਹੀਂ ਹਨ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮੌਜੂਦਗੀ ਵਿੱਚ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ। ਕਾਂਗਰਸ ਲਈ ਇਹ ਇੱਕ ਵੱਡੀ ਪ੍ਰਾਪਤੀ ਹੈ। ਕੈਪਟਨ ਨੇ ਖ਼ੁਦ ਸੰਦੋਆ ਦਾ ਆਪਣੀ ਪਾਰਟੀ ਵਿੱਚ ਸੁਆਗਤ ਕੀਤਾ।
ਸੰਦੋਆ ਇੱਕ ਵਾਰ ਉਹ ਉਦੋਂ ਚਰਚਾ ਦਾ ਵਿਸ਼ਾ ਬਣੇ ਸਨ, ਜਦੋਂ ਰੋਪੜ ਲਾਗਲੇ ਇਲਾਕਿਆਂ ਵਿੱਚ ਕਥਿਤ ਰੇਤ–ਮਾਫ਼ੀਆ ਦੀ ਕੁੱਟਮਾਰ ਦਾ ਸਿ਼ਕਾਰ ਹੋਏ ਸਨ ਤੇ ਫਿਰ ਦੂਜੀ ਵਾਰ ਜਦੋਂ ਉਨ੍ਹਾਂ ਨੂੰ ਕੈਨੇਡਾ ਦੇ ਮਹਾਂਨਗਰ ਟੋਰਾਂਟੋ ਦੇ ਹਵਾਈ ਅੱਡੇ ਤੋਂ ਬੇਰੰਗ ਵਾਪਸ ਭੇਜ ਦਿੱਤਾ ਗਿਆ ਸੀ ਤੇ ਕੈਨੇਡਾ ਵਿੱਚ ਸਿਆਸੀ ਰੈਲੀਆਂ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ।ਪਿਛਲੇ ਦਿਨੀ ਆਪ ਦੇ ਬਾਗੀੌ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਵੀ ਕਾਂਗਰਸ ਵਿੱਚ ਚਲੇ ਗਏ ਸਨ।
ਦੂਜੇ ਪਾਸੇ ਆਪ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਕੱਲ੍ਹ ਇੱਕ ਅਣਪਛਾਤੇ ਵਿਅਕਤੀ ਨੇ ਥੱਪੜ ਮਾਰਿਆ। ਇਹ ਘਟਨਾ ਦਿੱਲੀ ਦੇ ਮੋਤੀ ਬਾਗ਼ ਇਲਾਕੇ ਵਿੱਚ ਵਾਪਰੀ। ਕੇਜਰੀਵਾਲ ਉੱਤੇ ਪਹਿਲਾਂ ਵੀ ਅਜਿਹੇ ਹਮਲੇ ਹੋ ਚੁੱਕੇ ਹਨ। ਜਦੋਂ ਕੇਜਰੀਵਾਲ ਰੋਡ–ਸ਼ੋਅ ਰਾਹੀਂ ਲੋਕ ਸਭਾ ਚੋਣਾਂ ਵਾਸਤੇ ਪ੍ਰਚਾਰ ਕਰ ਰਹੇ ਸਨ, ਤਦ ਅਚਾਨਕ ਇੱਕ ਵਿਅਕਤੀ ਨੇ ਅੱਗਿਓਂ ਦੀ ਵਾਹਨ ਉੱਤੇ ਚੜ੍ਹ ਕੇ ਮੁੱਖ ਮੰਤਰੀ ਦੇ ਜ਼ੋਰ ਦੀ ਥੱਪੜ ਮਾਰਿਆ। ਕੇਜਰੀਵਾਲ ਦੇ ਸਮਰਥਕਾਂ ਨੇ ਉਸ ਨੂੰ ਤੁਰੰਤ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ। ਪੁਲਿਸ ਨੇ ਤੁਰੰਤ ਉਸ ਨੂੰ ਪੁਲਿਸ ਸਟੇਸ਼ਨ ਲਿਜਾਂਦਾ।ਹਮਲਾਵਰ ਦੀ ਸ਼ਨਾਖ਼ਤ ਸਤੀਸ਼ (33) ਵਜੋਂ ਹੋਈ ਹੈ। ਉੱਪ–ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕੇਜਰੀਵਾਲ ਉੱਤੇ ਹੋਏ ਇਸ ਹਮਲੇ ਦਾ ਦੋਸ਼ ਭਾਜਪਾ ਸਿਰ ਮੜ੍ਹਿਆ ਹੈ।

Total Views: 191 ,
Real Estate