OYO ਨੇ ਨਵੇਂ ਸਾਲ ‘ਚ ਨਵੇਂ ਨਿਯਮ ਲਾਗੂ ਕਰਨ ਦਾ ਫੈਸਲਾ ਕੀਤਾ ਹੈ। ਇਸ ਦੀ ਸ਼ੁਰੂਆਤ ਕੰਪਨੀ ਨੇ ਮੇਰਠ ਤੋਂ ਕੀਤੀ ਹੈ। ਕੰਪਨੀ ਨੇ ਪਾਰਟਨਰ ਹੋਟਲਾਂ ਲਈ ਇੱਕ ਨਵੀਂ ਚੈੱਕ-ਇਨ ਨੀਤੀ ਪੇਸ਼ ਕੀਤੀ ਹੈ, ਜਿਸ ਦੇ ਅਨੁਸਾਰ ਅਣਵਿਆਹੇ ਜੋੜਿਆਂ ਨੂੰ ਹੁਣ ਹੋਟਲਾਂ ਵਿੱਚ ਕਮਰਾ ਬੁੱਕ (Check-in) ਦੀ ਇਜਾਜ਼ਤ ਨਹੀਂ ਹੋਵੇਗੀ।ਨਿਯਮਾਂ ‘ਚ ਸੋਧ ਅਨੁਸਾਰ, ਸਾਰੇ ਜੋੜਿਆਂ ਨੂੰ ਹੁਣ ਚੈੱਕ-ਇਨ ਦੇ ਸਮੇਂ ਆਪਣੇ ਰਿਸ਼ਤੇ ਦਾ ਕਾਨੂੰਨੀ ਸਬੂਤ ਪੇਸ਼ ਕਰਨ ਲਈ ਕਿਹਾ ਜਾਵੇਗਾ, ਜਿਸ ਵਿੱਚ ਆਨਲਾਈਨ ਬੁਕਿੰਗ ਵੀ ਸ਼ਾਮਲ ਹੈ। ਕੰਪਨੀ ਨੇ ਕਿਹਾ ਕਿ OYO ਨੇ ਆਪਣੇ ਪਾਰਟਨਰ ਹੋਟਲਾਂ ਨੂੰ ਸਥਾਨਕ ਸਮਾਜਿਕ ਸੰਵੇਦਨਸ਼ੀਲਤਾ ਨੂੰ ਧਿਆਨ ‘ਚ ਰੱਖਦੇ ਹੋਏ ਜੋੜਿਆਂ ਦੀ ਬੁਕਿੰਗ ਨੂੰ ਸਵੀਕਾਰ ਜਾਂ ਅਸਵੀਕਾਰ ਕਰਨ ਦਾ ਅਧਿਕਾਰ ਦਿੱਤਾ ਹੈ।ਕੰਪਨੀ ਦਾ ਕਹਿਣਾ ਹੈ ਕਿ ਮੇਰਠ ਅਤੇ ਕੁਝ ਹੋਰ ਸ਼ਹਿਰਾਂ ਦੇ ਨਾਗਰਿਕ ਸਮੂਹਾਂ ਅਤੇ ਸਥਾਨਕ ਨਿਵਾਸੀਆਂ ਨੇ ਅਣਵਿਆਹੇ ਜੋੜਿਆਂ ਨੂੰ ਚੈੱਕ-ਇਨ ਕਰਨ ਤੋਂ ਰੋਕਣ ਲਈ OYO ਦੀ ਮੰਗ ਕੀਤੀ ਸੀ।
Total Views: 231 ,
Real Estate



















