ਹਲਕਾ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਖਾਲਸਾ ਦੇ ਸਾਥੀਆਂ ਦੇ ਹਵਾਲੇ ਨਾਲ ਕਈ ਤਰ੍ਹਾਂ ਦੀਆਂ ਚਰਚਾਵਾਂ ਕਈ ਦਿਨਾਂ ਤੋਂ ਚੱਲ ਰਹੀਆਂ ਹਨ। ਇੱਕ ਚਰਚਾ ਇਹ ਵੀ ਹੈ ਕਿ 14 ਜਨਵਰੀ ਨੂੰ ਬਾਹਰ ਆ ਸਕਦੇ ਹਨ ਜਦਕਿ ਇਸਦੀ ਅਧਿਕਾਰਤ ਪੁਸ਼ਟੀ ਕਿਸੇ ਪਾਸਿਓ ਨਹੀਂ ਹੋ ਰਹੀ । ਦੂਜਾ ਮਾਘੀ ਮੌਕੇ ਨਵੀਂ ਪਾਰਟੀ ਬਣਾਉਣ ਸਬੰਧੀ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਆਖਿਆ ਕਿ ਉਹ 14 ਜਨਵਰੀ ਨੂੰ ਮਾਘੀ ਮੌਕੇ ਪੰਜਾਬ ਵਿੱਚ ਸਿਆਸੀ ਪਾਰਟੀ ਬਣਾਉਣ ਦਾ ਐਲਾਨ ਕਰਨਗੇ । ਉਹਨਾ ਕਿਹਾ ਅੰਮ੍ਰਿਤਪਾਲ ਸਿੰਘ ਜੇਲ੍ਹ ਵਿੱਚ ਰਿਹਾਅ ਹੋ ਕੇ ਇਸ ਦੀ ਅਗਵਾਈ ਕਰੇਗਾ ਤੇ ਉਦੋਂ ਤੱਕ ਪਾਰਟੀ ਦੀ ਕਮਾਨ ਉਹਨਾ ਕੋਲ ਰਹੇਗੀ । ਤਰਸੇਮ ਸਿੰਘ ਨੇ ਕਿਹਾ ਕਿ ਉਹ ਸਿੱਖ ਸੰਗਤ ਦੀ ਹਾਜ਼ਰੀ ਵਿੱਚ ਨਵੀਂ ਪਾਰਟੀ ਦਾ ਨਾਂਮ ਅਤੇ ਏਜੰਡੇ ਬਾਰੇ ਐਲਾਨ ਕਰਨਗੇ ।
Total Views: 268 ,
Real Estate


















