ਕੱਚੇ ਅੰਬ ਦਾ ਡਰਿੰਕ (ਛਿੱਛਾ)

Green Mango Drink

ਨਵ ਕੌਰ ਭੱਟੀ

ਕੱਚੇ ਅੰਬ ਦਾ ਡਰਿੰਕ (ਛਿੱਛਾ)
1- ਸਬ ਤੋਂ ਪਹਿਲਾ ਬਣ ਸੰਵਰ ਕੇ ਵਧੀਆ ਜੇਹਾ ਬਾਲਾਂ ਦਾ ਸਟਾਈਲ ਬਣਾ ਕੇ ਸਬਜ਼ੀ ਮੰਡੀ ਜਾਓ।
2- ਫੇਰ ਬੋਲੋ ਪਾਜੀ ਕੱਚੇ ਅੰਬਸ ਹੈਜ ?”
3- ਦੁਕਾਨ ਵਾਲੇ ਨੂੰ ਸ਼ਾਕ ਲੱਗ ਲੈਣ ਦੋ।
4- ਫੇਰ ਅੱਧਾ ਕਿਲੋ ਕੱਚੇ ਅੰਬ ਬੜੀ ਨਜਾਕਤ ਨਾਲ ਚੁਣ ਚੁਣ ਕੇ ਦੁਕਾਨ ਵਾਲੇ ਨੂੰ ਦੋ।
5- ਫੇਰ ਸ਼ਰਾਫ਼ਤ ਨਾਲ ਤੇ ਕਿਆਮਤ ਵਾਲੀ ਚਾਲ ਚੱਲਦੇ ਹੋਏ ਸਿਧੇ ਘਰ ਪਹੁੰਚੋ।
6 – ਹੁਣ ਸਕਾਰਫ਼ ਦੇ ਜੈਕਟ ਲਾਕੇ ਸੋਫੇ ਤੇ ਸੁਟੋ।
7- ਰਸੋਈ ਵੱਲ ਨੂੰ ਜਾਓ ਤੇ ਆਪਣੀ ਨਾਜ਼ੁਕ ਜਿਹੀ ਕਮਰ ਨੂੰ ਝੁਕਾ ਕੇ ਕੈਬਿਨੇਟ ਵਿੱਚੋ ਕੂਕਰ ਕੱਢੋ।
8- ਕੱਚੇ ਅੰਬਾਂ ਨੂੰ ਧੋ ਕੇ ਇਕ ਕਪ ਪਾਣੀ ਪਾਕੇ ਕੂਕਰ ਵਿਚ ਉਬਲਨੇ ਰੱਖ ਦੋ।
9- ਤਿੰਨ ਸੀਟੀਆਂ ਬੱਜਣ ਦਿਓ। ਸ਼ਰਮਾਇਓ ਨਾ, ਕੂਕਰ ਤਾਂ ਐਂਵੇ ਹੀ ਸੀਟੀਆਂ ਮਾਰਦਾ, ਤੂੰਹਾਨੂੰ ਦੇਖ ਕੇ ਨਹੀਂ।
10- ਸਬਰ ਰੱਖੋ ਤੇ ਸ਼ੀਸ਼ੇ ਸਾਮਣੇ ਜਾ ਕੇ ਜ਼ੁਲਫ਼ਾਂ ਸਵਾਰ ਲਓ।
11-ਅੰਬ ਕੂਕਰ ਵਿੱਚੋ ਕੱਢ ਕੇ ਠੰਡੇ ਹੋ ਲੈਣ ਦੋ।
12.-ਤਦ ਤਕ ਉਹ ਗਾਣੇ ਸੁਣੋ ਜੋ  ਤੁਹਾਨੂੰ ਲੱਗਦਾ ਤੁਹਡੇ ਲਈ ਹੀ ਲਿਖੇ ਹੋਣ।
13.- ਹੁਣ ਅੰਬ ਛਿੱਲ ਲਓ ਤੇ ਜਿਸ ਜਿਸ ਤੇ ਤੁਹਾਨੂੰ ਗੁੱਸਾ ਆਉਂਦੇ, ਭਾਂਵੇ ਦਰਾਣੀ, ਜੇਠਾਣੀ, ਨਣਦ, ਸੱਸ ਜਾਂ ਗਵਾਂਢਣ ਸਮਝ ਕੇ ਗੁੱਦਾ ਮਸਲ ਮਸਲ ਕੇ ਕੱਢ ਲਓ।
14- ਪੁਦੀਨਾ ਦੇ ਕੁਛ ਪੱਤੇ ਪਾਓ।
15-ਮਿਕਸਰ ਕੱਢੋ। ਗੁੱਦਾ ਪਾਓ ਤੇ ਦਿਲ ਵਿਚ ਜਿਨ੍ਹਾਂ ਪਿਆਰ ਹੈਗਾ ਉਨ੍ਹੀ ਚੀਨੀ ਪਾ ਦਿਓ।
16-ਹੁਣ ਥੋੜ੍ਹਾ ਠੰਡਾ ਪਾਣੀ ਪਾਓ ਤੇ ਫੇਰ ਤੋਂ ਮਿਕਸੀ ਚਲਾ ਦਿਓ।
17-ਇਕ ਜੱਗ ਵਿਚ ਪਾਕੇ ਇਕ ਚੁਟਕੀ ਕਾਲਾ ਲੂਣ ਤੇ ਅੱਧਾ ਚਮਚਾ ਭੁਨਿਆ ਹੋਆ ਪੀਸਿਆ ਜੀਰਾ ਮਿਲਾ ਦਿਓ।
18-ਜ਼ਿੰਦਗੀ ਵਿਚ ਠੰਡਕ ਰਹੇ, ਇਸ ਲਈ ਦੋ ਚਾਰ ਆਈਸ ਕਿਊਬ ਵੀ ਪਾ ਦਿਓ।
19-ਫੇਰ ਸ਼ੀਸ਼ੇ ਮੋਹਰੇ ਖੜ੍ਹ ਕੇ ਦੁਨੀਆਂ ਦੀ ਸਬ ਤੋਂ ਖੂਬਸੂਰਤ ਔਰਤ ਨੂੰ ਦੇਖ ਕੇ ਇਕ ਪਿਆਰੀ ਜਿਹੀ ਮੁਸਕੁਰਾਹਟ ਦਿਓ ਤੇ ਸੋਫੇ ਤੇ ਆਰਾਮ ਨਾਲ ਬੈਠ ਕੇ ਟੀਵੀ ਚਲਾ ਕੇ ਠੰਡੇ ਠੰਡੇ ਛਿੱਛਾ (ਅੰਬ ਦੇ ਡਰਿੰਕ) ਦਾ ਸਵਾਦ ਲਓ

ਸੋਰਸ : ਪਮਾ ਸ਼ਰਮਾ

Total Views: 340 ,
Real Estate