ਜਗਮੀਤ ਵੱਲੋਂ ਤੋੜ ਵਿਛੋੜੇ ਦਾ ਐਲਾਨ

NDP Leader Jagmeet Singh

ਕੈਨੇਡਾ ਵਿੱਚ ਕਰੀਬ ਤਿੰਨ ਸਾਲਾਂ ਤੋਂ ਨੈਸ਼ਨਲ ਡੈਮੋਕਰੈਟਿਕ ਪਾਰਟੀ ਦੇ ਬਾਹਰੀ ਸਮਰਥਨ ਨਾਲ ਚੱਲ ਰਹੀ ਲਿਬਰਲ ਪਾਰਟੀ ਦੇ ਆਗੂ ਜਸਟਿਨ ਟਰੂਡੋ ਦੀ ਸਰਕਾਰ ਨੂੰ ਆਉਂਦੀ 27 ਜਨਵਰੀ ਨੂੰ ਸਤਾ ਤੋਂ ਪਾਸੇ ਹੋਣਾ ਪੈ ਸਕਦਾ ਹੈ। ਕਿਉਂਕਿ ਐਨਡੀਪੀ ਆਗੂ ਜਗਮੀਤ ਸਿੰਘ ਨੇ ਅੱਜ ਐਲਾਨ ਕੀਤਾ ਕਿ ਉਹ ਆਉਂਣ ਵਾਲੇ ਸੰਸਦੀ ਸੈਸ਼ਨ ਦੇ ਪਹਿਲੇ ਦਿਨ ਸਰਕਾਰ ਵਿਰੁੱਧ ਬੇਭਰੋਸਗੀ ਮਤਾ ਲਿਆਉਣਗੇ।ਹਾਲਾਂਕਿ ਬੀਤੇ ਦੋ ਮਹੀਨਿਆਂ ਦੌਰਾਨ ਮੁੱਖ ਵਿਰੋਧੀ ਪਾਰਟੀ ਦੇ ਆਗੂ ਪੀਅਰ ਪੋਲੀਏਵ ਵਲੋਂ ਲਿਆਂਦੇ ਤਿੰਨ ਬੇਭਰੋਸਗੀ ਮਤਿਆਂ ਮੌਕੇ ਇਹੀ ਪਾਰਟੀ (ਐਨਡੀਪੀ) ਸਰਕਾਰ ਦਾ ਸਾਥ ਦੇ ਕੇ ਉਸਦਾ ਬਚਾਅ ਕਰਦੀ ਰਹੀ ਹੈ। ਜਗਮੀਤ ਸਿੰਘ ਵਲੋਂ ਖ਼ੁਦ ਬੇਭਰੋਸਗੀ ਮਤਾ ਲਿਆਉਂਣ ਦੇ ਬਿਆਨ ਤੋਂ ਬਾਅਦ ਸਿਆਸੀ ਸੂਝ ਰੱਖਦੇ ਲੋਕਾਂ ਦੋਹਾਂ ਪਾਰਟੀਆਂ ਦੇ ਤੋੜ-ਵਿਛੋੜੇ ਦੇ ਕਿਆਸ ਲਾਏ ਜਾ ਰਹੇ ਹਨ।

Total Views: 285 ,
Real Estate