ਮੱਝ ਦੇ ਮਾਲਕੀ ਹੱਕ ਨੂੰ ਲੈ ਕੇ ਦੋ ਪਿੰਡਾਂ ਦੇ ਲੋਕ ਆਪਸ ਵਿੱਚ ਭਿੜੇ !

ਕਰਨਾਟਕ ਦੇ ਦੇਵਨਾਗਰੀ ਜ਼ਿਲ੍ਹੇ ਵਿੱਚ ਇੱਕ ਦਿਲਚਸਪ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਮੱਝ ਦੇ ਮਾਲਕੀ ਹੱਕ ਨੂੰ ਲੈ ਕੇ ਦੋ ਪਿੰਡਾਂ ਵਿੱਚ ਝਗੜਾ ਵਧ ਗਿਆ ਹੈ। ਇਸ ਮਾਮਲੇ ਵਿੱਚ ਪੁਲਿਸ ਨੂੰ ਵੀ ਦਖਲ ਦੇਣਾ ਪਿਆ ਅਤੇ ਹੁਣ ਮੱਝ ਦੇ ਡੀਐਨਏ ਟੈਸਟ ਰਾਹੀਂ ਵਿਵਾਦ ਸੁਲਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਇਹ ਮਾਮਲਾ ਕੁਨੀਬੇਲੇਕਰ ਅਤੇ ਕੁਲਗੱਟੇ ਪਿੰਡਾਂ ਵਿਚਕਾਰ ਹੈ। ਦੋਵਾਂ ਪਿੰਡਾਂ ਦੀ ਦੂਰੀ ਕਰੀਬ 40 ਕਿਲੋਮੀਟਰ ਹੈ। ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਕੁਨੀਬੇਲੇਕਰ ਪਿੰਡ ਦੇ ਲੋਕਾਂ ਨੇ ਦਾਅਵਾ ਕਰਨਾ ਸ਼ੁਰੂ ਕਰ ਦਿੱਤਾ ਕਿ ਇੱਕ ਮੱਝ, ਜੋ ਹੁਣ ਸ਼ਿਵਮੋਗਾ ਗਊਸ਼ਾਲਾ ਵਿੱਚ ਪੁਲਿਸ ਦੀ ਹਿਰਾਸਤ ਵਿੱਚ ਹੈ, ਉਨ੍ਹਾਂ ਦੀ ਹੈ।ਇਹ ਮੱਝ ਪਹਿਲਾਂ ਕਿਸੇ ਮੰਦਿਰ ਦੀ ਪੂਜਾ ਦਾ ਹਿੱਸਾ ਸੀ ਪਰ ਹੁਣ ਇਸ ’ਤੇ ਮਾਲਕੀ ਹੱਕ ਨੂੰ ਲੈ ਕੇ ਦੋਵਾਂ ਪਿੰਡਾਂ ਦੇ ਲੋਕ ਆਪਸ ਵਿੱਚ ਭਿੜ ਗਏ ਹਨ। ਇਹ ਮਾਮਲਾ ਪਹਿਲਾਂ ਵੀ ਸਾਹਮਣੇ ਆ ਚੁੱਕਾ ਹੈ। 2021 ਵਿੱਚ ਵੀ ਡੀਐਨਏ ਟੈਸਟ ਰਾਹੀਂ ਇਸੇ ਤਰ੍ਹਾਂ ਦਾ ਵਿਵਾਦ ਹੱਲ ਕੀਤਾ ਗਿਆ ਸੀ। ਇਸ ਵਾਰ ਵੀ ਪੁਲਿਸ ਨੇ ਮਾਮਲੇ ਵਿੱਚ ਦਖਲ ਦਿੰਦਿਆਂ ਡੀਐਨਏ ਟੈਸਟ ਲਈ ਸੈਂਪਲ ਲਏ ਹਨ, ਤਾਂ ਜੋ ਅਸਲ ਮਾਲਕ ਦਾ ਪਤਾ ਲੱਗ ਸਕੇ।ਕੁਨੀਬੇਲੇਕਰ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਅੱਠ ਸਾਲ ਪਹਿਲਾਂ ਇੱਕ ਮੱਝ ਉਨ੍ਹਾਂ ਨੂੰ ਸਮਰਪਿਤ ਕੀਤੀ ਗਈ ਸੀ, ਜੋ ਹੁਣ ਵਿਵਾਦ ਦਾ ਕਾਰਨ ਬਣ ਗਈ ਹੈ। ਇਸ ਦੇ ਨਾਲ ਹੀ ਪਿੰਡ ਕੁਲਗੱਟੇ ਦੇ ਲੋਕ ਦਾਅਵਾ ਕਰ ਰਹੇ ਹਨ ਕਿ ਇਹ ਮੱਝ ਉਨ੍ਹਾਂ ਦੇ ਪਿੰਡ ਤੋਂ ਲਾਪਤਾ ਹੋ ਗਈ ਸੀ। ਪਿੰਡ ਕੁਲਗੱਟੇ ਦੇ ਇੱਕ ਵਿਅਕਤੀ ਮੰਡੱਪਾ ਰੰਗਨਵਾਰ ਨੇ ਦੱਸਿਆ ਕਿ ਇਹ ਮੱਝ ਦੋ ਮਹੀਨੇ ਪਹਿਲਾਂ ਉਨ੍ਹਾਂ ਦੇ ਪਿੰਡ ਤੋਂ ਲਾਪਤਾ ਹੋ ਗਈ ਸੀ ਅਤੇ ਹੁਣ ਇਹ ਪਿੰਡ ਕੁਨੀਬੇਲੇਕਰ ਤੋਂ ਮਿਲੀ ਹੈ। ਮੱਝ ਦੀ ਉਮਰ ਨੂੰ ਲੈ ਕੇ ਵੀ ਵਿਵਾਦ ਖੜ੍ਹਾ ਹੋ ਗਿਆ ਹੈ। ਕੁਨੀਬੇਲੇਕਰ ਦੇ ਲੋਕ ਇਸ ਨੂੰ ਅੱਠ ਸਾਲ ਦੀ ਮੱਝ ਕਹਿ ਰਹੇ ਹਨ ਜਦੋਂਕਿ ਕੁਲਗੱਟੇ ਪਿੰਡ ਦੇ ਲੋਕ ਇਸ ਨੂੰ ਸਿਰਫ਼ ਤਿੰਨ ਸਾਲ ਦੀ ਮੱਝ ਕਹਿ ਰਹੇ ਹਨ। ਜਾਂਚ ਤੋਂ ਬਾਅਦ, ਪਸ਼ੂਆਂ ਦੇ ਡਾਕਟਰਾਂ ਨੇ ਇਸਦੀ ਉਮਰ ਲਗਭਗ ਛੇ ਸਾਲ ਦਾ ਅਨੁਮਾਨ ਲਗਾਇਆ, ਜੋ ਕਿ ਕੁਨੀਬੇਲਾਕਰੇ ਦੇ ਦਾਅਵੇ ਦੇ ਨੇੜੇ ਹੈ। ਹਾਲਾਂਕਿ ਕੁਲਗੱਟੇ ਪਿੰਡ ਦੇ ਲੋਕ ਇਸ ਗੱਲ ਨਾਲ ਸਹਿਮਤ ਨਹੀਂ ਹਨ।

Total Views: 144 ,
Real Estate