ਸ੍ਰੀ ਗੰਗਾਨਗਰ : ਮਹਾਰਾਜਾ ਗੰਗਾ ਸਿੰਘ ਯੂਨੀਵਰਸਿਟੀ ਯੂਨੀਵਰਸਿਟੀ, ਬੀਕਾਨੇਰ ਕੈਂਪਸ ਦੇ ਸੰਤ ਮੀਰਾਬਾਈ ਆਡੀਟੋਰੀਅਮ ਵਿਖੇ ਬੀਤੇ 8 ਨਵੰਬਰ ਨੂੰ ਮਹਾਰਾਜਾ ਗੰਗਾ ਸਿੰਘ ਚੇਅਰ ਫਾੱਰ ਸਸਟੇਨੇਬਲ ਡਿਵੈਲਪਮੈਂਟ ਅਤੇ ਯੂਨੀਸੈਫ, ਰਾਜਸਥਾਨ ਦੀ ਸਾਂਝੀ ਅਗਵਾਈ ਹੇਠ ‘ਪੇਂਡੂ ਵਿਕਾਸ ਵਿੱਚ ਉੱਚ ਵਿਦਿਅਕ ਸੰਸਥਾਵਾਂ ਦੀ ਭੂਮਿਕਾ’ ਵਿਸ਼ੇ ’ਤੇ ਇੱਕ ਰੋਜ਼ਾ ਕਾਰਜਸ਼ਾਲਾ ਕਰਵਾਈ ਗਈ। ਕਾਰਜਸ਼ਾਲਾ ਵਿੱਚ ਮੁੱਖ ਮਹਿਮਾਨ ਯੂਐਨਓ ਦੇ ਸਾਬਕਾ ਸਕੱਤਰ ਜਨਰਲ ਬਾਨ ਕੀ ਮੂਨ ਦੀ ਪੁੱਤਰੀ ਹਿਊਨ ਹੀ ਬਾਨ (ਯੂਨੀਸੈਫ ਇੰਡੀਆ ਦੀ ਸਮਾਜਿਕ ਨੀਤੀ ਅਤੇ ਸਮਾਜਿਕ ਸੁਰੱਖਿਆ ਮੁਖੀ), ਪ੍ਰੋਗਰਾਮ ਦੇ ਚੇਅਰਮੈਨ ਅਚਾਰੀਆ ਮਨੋਜ ਦੀਕਸ਼ਿਤ (ਵਾਈਸ ਚਾਂਸਲਰ), ਵਿਸ਼ੇਸ਼ ਮਹਿਮਾਨ ਸੁਸ਼ੀਲਾ ਕੰਵਰ ਰਾਜਪੁਰੋਹਿਤ (ਬੀਕਾਨੇਰ ਮੇਅਰ), ਪ੍ਰੋ. ਰਾਜਾਰਾਮ ਚੋਇਲ (ਇੰਚਾਰਜ, ਰਿਸਰਚ ਚੇਅਰ ਅਤੇ ਕੰਟਰੋਲਰ ਆਫ਼ ਐਗਜ਼ਾਮੀਨੇਸ਼ਨ), ਡਾ: ਸ਼ਫਕਤ ਹੁਸੈਨ (ਸੋਸ਼ਲ ਪਾਲਿਸੀ ਸਪੈਸ਼ਲਿਸਟ, ਯੂਨੀਸੇਫ ਰਾਜਸਥਾਨ), ਸੋਮੇਨ ਬਾਗਚੀ (ਸੋਸ਼ਲ ਪਾਲਿਸੀ ਸਪੈਸ਼ਲਿਸਟ, ਯੂਨੀਸੇਫ), ਡਾ: ਵਿਵੇਕ ਵਿਜੇ (ਆਈ. ਆਈ. ਟੀ. ਜੋਧਪੁਰ), ਡਾ: ਵਿਕਰਮ ਸਿੰਘ ਰਾਘਵ (ਤਕਨੀਕੀ ਸਲਾਹਕਾਰ ਸਹਾਇਕ, ਯੂਨੀਸੈਫ ਰਾਜਸਥਾਨ) ਸਮੇਤ ਵੱਖ-ਵੱਖ ਮਾਨਤਾ ਪ੍ਰਾਪਤ ਕਾਲਜਾਂ ਦੇ ਪ੍ਰਿੰਸੀਪਲ/ਪ੍ਰਤੀਨਿਧੀ ਹਾਜ਼ਰ ਸਨ। ਕਾਰਜਸ਼ਾਲਾ ਦੇ ਪਹਿਲੇ ਅਤੇ ਦੂਜੇ ਸੈਸ਼ਨ ਵਿੱਚ ਹਾਜ਼ਰ ਬੁਲਾਰਿਆਂ ਨੇ ਭਾਰਤ ਦੇ ਪੇਂਡੂ ਵਿਕਾਸ ਵਿੱਚ ਉੱਚ ਸਿੱਖਿਆ ਸੰਸਥਾਵਾਂ ਦੀ ਭੂਮਿਕਾ ਬਾਰੇ ਆਪਣੇ-ਆਪਣੇ ਵਿਚਾਰ ਪੇਸ਼ ਕੀਤੇ। ਦੂਜੇ ਸੈਸ਼ਨ ਦੌਰਾਨ ਗੁਰੂ ਹਰਗੋਬਿੰਦ ਸਾਹਿਬ ਪੀ.ਜੀ.ਕਾਲਜ, ਸੀ.ਸੀ. ਹੈੱਡ ਦੇ ਪ੍ਰਿੰਸੀਪਲ ਡਾ: ਸੰਦੀਪ ਸਿੰਘ ਮੁੰਡੇ ਅਤੇ ਸਰਕਾਰੀ ਗਰਲਜ਼ ਕਾਲਜ, ਸਾਦੂਲਸ਼ਹਿਰ ਦੇ ਸਹਾਇਕ ਪ੍ਰੋਫੈਸਰ ਕੁਲਦੀਪ ਸਿੰਘ ਵੱਲੋਂ ਬੀ.ਏ.(ਪੰਜਾਬੀ) ਦੇ ਸਿਲੇਬਸ ਦੀਆਂ ਸੰਪਾਦਿਤ ਦੋ ਪੁਸਤਕਾਂ ‘ਕਥਾ ਦੀਪ’ ਅਤੇ ‘ਮੱਧਕਾਲੀਨ ਪੰਜਾਬੀ ਕਾਵਿ ਲਹਿਰਾਂ’ ਨੂੰ ਹਾਜ਼ਰ ਮਹਿਮਾਨਾਂ ਵੱਲੋਂ ਲੋਕ ਅਰਪਿਤ ਕੀਤਾ ਗਿਆ। ਇੱਥੇ ਦੱਸਣਯੋਗ ਹੈ ਕਿ ਡਾ: ਸੰਦੀਪ ਸਿੰਘ ਮੁੰਡੇ ਅਤੇ ਕੁਲਦੀਪ ਸਿੰਘ ਰਾਜਸਥਾਨ ਵਿਚ ਉਚੇਰੀ ਸਿੱਖਿਆ ਦੇ ਖੇਤਰ ਵਿਚ ਪੰਜਾਬੀ ਸਾਹਿਤ ਅਤੇ ਭਾਸ਼ਾ ਦੇ ਪ੍ਰਚਾਰ-ਪ੍ਰਸਾਰ ਲਈ ਸ਼ਾਨਦਾਰ ਕੰਮ ਕਰ ਰਹੇ ਹਨ। ਇਸ ਸਮੇਂ ਡਾ: ਮੁੰਡੇ ਮਹਾਰਾਜਾ ਗੰਗਾ ਸਿੰਘ ਯੂਨੀਵਰਸਿਟੀ, ਬੀਕਾਨੇਰ ਵਿਖੇ ਬੋਰਡ ਆਫ਼ ਸਟੱਡੀਜ਼, ਪੰਜਾਬੀ ਦੇ ਕਨਵੀਨਰ, ਪੰਜਾਬੀ ਭਾਸ਼ਾ ਦੇ ਪਹਿਲੇ ਖੋਜ ਨਿਗਰਾਨ ਅਤੇ ਰਾਜਸਥਾਨ ਦੀ ਪਹਿਲੇ ਤਿਮਾਹੀ ਅੰਤਰਰਾਸ਼ਟਰੀ ਬਹੁ-ਅਨੁਸ਼ਾਸਨੀ ਅਤੇ ਰੈਫ਼ਰੀਡ ਰਿਸਰਚ ਜਰਨਲ ‘ਅਰਮਾਨ‘ ਦੇ ਮੁੱਖ ਸੰਪਾਦਕ ਹਨ। ਕੁਲਦੀਪ ਸਿੰਘ ਇਸ ਯੂਨੀਵਰਸਿਟੀ ਦੇ ਬੋਰਡ ਆਫ਼ ਸਟੱਡੀਜ਼, ਪੰਜਾਬੀ ਦੇ ਸੀਨੀਅਰ ਮੈਂਬਰ, ‘ਅਰਮਾਨ‘ ਰਿਸਰਚ ਜਰਨਲ ਦੇ ਸੰਪਾਦਕੀ/ਸਮੀਖਿਆ ਬੋਰਡ ਦੇ ਮੈਂਬਰ ਅਤੇ ਸਾਹਿਤਕ ਮੈਗਜ਼ੀਨ ‘ਪੈੜਾਂ‘ ਦੇ ਸਹਿ-ਸੰਪਾਦਕ ਹਨ। ਇਸ ਕਾਰਜਸ਼ਾਲਾ ਦੇ ਅੰਤ ਵਿੱਚ ਚੇਅਰ ਦੇ ਇੰਚਾਰਜ ਪ੍ਰੋ. ਰਾਜਾਰਾਮ ਚੋਇਲ ਨੇ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਕਾਰਜਸ਼ਾਲਾ ਪ੍ਰੋਗਰਾਮ ਦਾ ਸੰਚਾਲਨ ਡਾ: ਸੰਤੋਸ਼ ਕੰਵਰ ਸ਼ੇਖਾਵਤ ਨੇ ਕੀਤਾ |
ਡਾ: ਸੰਦੀਪ ਸਿੰਘ ਮੁੰਡੇ ਅਤੇ ਕੁਲਦੀਪ ਸਿੰਘ ਦੁਆਰਾ ਸੰਪਾਦਿਤ ਦੋ ਪੰਜਾਬੀ ਪੁਸਤਕਾਂ ਦਾ ਲੋਕ ਅਰਪਣ
Total Views: 31 ,
Real Estate