ਬ੍ਰਿਟਿਸ਼ ਕੋਲੰਬੀਆ ਅਸੈਂਬਲੀ ਚੋਣਾਂ ਦੇ ਫਾਈਨਲ ਨਤੀਜਿਆਂ ਅਨੁਸਾਰ ਬੀਸੀ ਐਨਡੀਪੀ ਨੂੰ ਸਰਕਾਰ ਬਣਾਉਣ ਲਈ ਲੋੜੀਂਦੀਆਂ 47 ਸੀਟਾਂ ਪ੍ਰਾਪਤ ਹੋ ਗਈਆਂ ਹਨ ਅਤੇ ਬੀਸੀ ਐਨੜੀਪੀ ਲਈ ਲਗਾਤਾਰ ਤੀਜੀ ਵਾਰ ਸਰਕਾਰ ਬਣਾਉਣ ਦਾ ਰਾਹ ਸਾਫ ਹੋ ਗਿਆ ਹੈ। ਬੀਸੀ ਅਸੈਂਬਲੀ ਲਈ 19 ਅਕਤੂਬਰ ਨੂੰ ਵੋਟਾਂ ਪਈਆਂ ਸਨ ਅਤੇ ਉਸ ਦਿਨ ਹੋਈ ਵੋਟਾਂ ਦੀ ਗਿਣਤੀ ਅਨੁਸਾਰ ਜੋ ਮੁੱਢਲੇ ਨਤੀਜੇ ਆਏ ਸਨ ਉਨ੍ਹਾਂ ਵਿਚ ਬੀਸੀ ਐਨਡੀਪੀ ਨੂੰ 46 ਸੀਟਾਂ, ਬੀਸੀ ਕੰਜਰਵੇਟਿਵ ਨੂੰ 45 ਸੀਟਾਂ ਅਤੇ ਗਰੀਨ ਪਾਰਟੀ ਨੂੰ 2 ਸੀਟਾਂ ਉੱਪਰ ਜਿੱਤ ਹਾਸਲ ਹੋਈ ਸੀ ਪਰ ਕਿਸੇ ਵੀ ਪਾਰਟੀ ਨੂੰ ਬਹੁਮਤ ਹਾਸਲ ਨਹੀਂ ਸੀ ਹੋਇਆ ਪਰ ਅਜੇ ਗ਼ੈਰ-ਹਾਜਰ ਅਤੇ ਡਾਕ ਰਾਹੀਂ ਆਈਆਂ 66074 ਵੋਟਾਂ ਦੀ ਗਿਣਤੀ ਹੋਣੀ ਬਾਕੀ ਸੀ ਅਤੇ ਇਨ੍ਹਾਂ ਵੋਟਾਂ ਦੀ ਗਿਣਤੀ ਲਈ 26 ਤੋਂ 28 ਅਕਤੂਬਰ ਤੱਕ ਤਿੰਨ ਦਿਨ ਨਿਸ਼ਚਿਤ ਕੀਤੇ ਗਏ ਸਨ। ਗ਼ੈਰ-ਹਾਜਰ ਅਤੇ ਡਾਕ ਰਾਹੀਂ ਆਈਆਂ ਵੋਟਾਂ ਦੀ ਗਿਣਤੀ ਪ੍ਰਕਿਰਿਆ 26 ਅਕਤੂਬਰ ਨੂੰ ਸ਼ੁਰੂ ਹੋਈ ਤਾਂ ਲੋਕਾਂ ਦੀ ਦਿਲਚਸਪੀ ਫੇਰ ਜਾਗੀ ਕਿ ਦੇਖੋ ਪਹਿਲਾਂ ਵਾਲੇ ਨਤੀਜਿਆਂ ਵਿਚ ਕੋਈ ਤਬਦੀਲੀ ਆਉਂਦੀ ਹੈ ਕਿ ਨਹੀਂ? ਅੱਜ ਫਾਈਨਲ ਗਿਣਤੀ ਦੇ ਤੀਜੇ ਦਿਨ ਸਰੀ ਗਿਲਫਰਡ ਦੀ ਸੀਟ ਨੇ ਪਾਸਾ ਪਲਟ ਦਿੱਤਾ। ਇੱਥੇ ਮੁੱਢਲੇ ਚੋਣ ਨਤੀਜੇ ਅਨੁਸਾਰ ਬੀਸੀ ਕੰਸਰਵੇਟਿਵ ਪਾਰਟੀ ਦੇ ਉਮੀਦਵਾਰ ਹੋਣਵੀਰ ਰੰਧਾਵਾ 103 ਵੋਟਾਂ ਨਾਲ ਅੱਗੇ ਸਨ ਪਰ ਗ਼ੈਰ-ਹਾਜਰ ਅਤੇ ਡਾਕ ਰਾਹੀਂ ਆਈਆਂ ਵੋਟਾਂ ਦੀ ਗਿਣਤੀ ਮੁਕੰਮਲ ਹੋਣ ‘ਤੇ ਇਸ ਸੀਟ ਦਾ ਨਤੀਜਾ ਉਲਟ ਗਿਆ ਹੈ ਅਤੇ ਹੁਣ ਇਸ ਸੀਟ ਤੋਂ ਬੀਸੀ ਐਨਡੀਪੀ ਦੇ ਉਮੀਦਵਾਰ ਗੈਰੀ ਬੈੱਗ 18 ਵੋਟਾਂ ਦੇ ਫਰਕ ਨਾਲ ਚੋਣ ਜਿੱਤ ਗਏ ਹਨ। ਇਸ ਨਤੀਜੇ ਦੇ ਉਲਟ ਫੇਰ ਸਦਕਾ ਬੀਸੀਐਨਡੀਪੀ ਹੁਣ 47 ਸੀਟਾਂ ਉੱਪਰ ਜੇਤੂ ਹੋ ਗਈ ਹੈ ਅਤੇ ਬੀਸੀ ਕੰਸਰਵੇਟਿਵ ਕੋਲ 44 ਸੀਟਾਂ ਰਹਿ ਗਈਆਂ ਹਨ ਜਦੋਂ ਕਿ 2 ਸੀਟਾਂ ਗ੍ਰੀਨ ਪਾਰਟੀ ਦੇ ਹਿੱਸੇ ਆਈਆਂ ਹਨ। ਹੁਣ ਬੀਸੀ ਅਸੈਂਬਲੀ ਚੋਣਾਂ ਜਿੱਤਣ ਵਾਲ਼ੇ ਪੰਜਾਬੀਆਂ ਦੀ ਗਿਣਤੀ ਵੀ 14 ਤੋਂ ਘਟ ਕੇ 13 ਹੋ ਗਈ ਹੈ।
BC ‘ਚ ਐਨਡੀਪੀ ਲਈ ਸਰਕਾਰ ਬਣਾਉਣ ਦਾ ਰਾਹ ਪੱਧਰਾ ਹੋਇਆ
Total Views: 305 ,
Real Estate



















