ਫੌਜ ਦੇ ਟਰੱਕ ‘ਤੇ ਹੋਏ ਅੱਤਵਾਦੀ ਹਮਲੇ ‘ਚ 2 ਜਵਾਨਾਂ ਸਮੇਤ 4 ਦੀ ਮੌਤ

ਵੀਰਵਾਰ ਨੂੰ ਜੰਮੂ ਅਤੇ ਕਸ਼ਮੀਰ ਦੇ ਬਾਰਾਮੂਲਾ ਜ਼ਿਲੇ ਵਿਚ ਅੱਤਵਾਦੀਆਂ ਦੁਆਰਾ ਫੌਜ ਦੇ ਵਾਹਨਾਂ ‘ਤੇ ਹਮਲਾ ਕਰਨ ਤੋਂ ਬਾਅਦ ਦੋ ਸੈਨਿਕ ਅਤੇ ਦੋ ਨਾਗਰਿਕਾਂ ਦੀ ਮੌਤ ਹੋ ਗਈ । ਅਧਿਕਾਰੀਆਂ ਦੇ ਅਨੁਸਾਰ, ਰਾਸ਼ਟਰੀ ਰਾਈਫਲਜ਼ ਯੂਨਿਟ ਦੇ ਕਰਮਚਾਰੀਆਂ ਅਤੇ ਨਾਗਰਿਕ ਪੋਰਟਰਾਂ ਨੂੰ ਲੈ ਕੇ ਇੱਕ ਕਾਫਲਾ ਅਫਰਾਵਾਤ ਰੇਂਜ ਵਿੱਚ ਨਾਗਿਨ ਚੌਕੀ ਵੱਲ ਜਾ ਰਿਹਾ ਸੀ ਜਦੋਂ ਅੱਤਵਾਦੀਆਂ ਨੇ ਗੁਲਮਰਗ ਦੇ ਸੈਰ-ਸਪਾਟਾ ਕੇਂਦਰ ਤੋਂ ਲਗਭਗ 6 ਕਿਲੋਮੀਟਰ ਦੂਰ ਬੋਟਾਪਥਰੀ ਵਿਖੇ ਫੌਜ ਦੇ ਦੋ ਟਰੱਕਾਂ ‘ਤੇ ਗੋਲੀਬਾਰੀ ਕੀਤੀ। ਜ਼ਖਮੀ ਸੈਨਿਕਾਂ ਅਤੇ ਨਾਗਰਿਕ ਪੋਰਟਰਾਂ ਨੇ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਦਿੱਤਾ। ਇਕ ਹੋਰ ਸਿਪਾਹੀ ਅਤੇ ਸਿਵਲੀਅਨ ਪੋਰਟਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ।

Total Views: 460 ,
Real Estate