ਸੁਨੀਤਾ ਵਿਲੀਅਮਜ਼ ਨੂੰ ਵਾਪਸ ਲਿਆਉਣ ਲਈ ਮਿਸ਼ਨ ਦੀ ਸਫਲਤਾਪੂਰਵਕ ਸ਼ੁਰੂਆਤ

ਸੁਨੀਤਾ ਵਿਲੀਅਮਜ਼ ਨੂੰ ਧਰਤੀ ‘ਤੇ ਲਿਆਉਣ ਵਾਲੇ ਨਾਸਾ ਸਪੇਸਐਕਸ ਕਰੂ-9 ਮਿਸ਼ਨ ਨੂੰ ਸਫਲਤਾਪੂਰਵਕ ਲਾਂਚ ਕੀਤਾ ਗਿਆ ਹੈ। ਲਾਂਚਿੰਗ ਕੇਪ ਕੈਨਾਵੇਰਲ, ਫਲੋਰੀਡਾ ਤੋਂ ਕੀਤੀ ਗਈ ਸੀ। ਇਸ ‘ਚ ਫਾਲਕਨ-9 ਰਾਕੇਟ ਤੋਂ ਡਰੈਗਨ ਕੈਪਸੂਲ ਲਾਂਚ ਕੀਤਾ ਗਿਆ। ਪਹਿਲਾਂ ਇਹ ਮਿਸ਼ਨ 24 ਸਤੰਬਰ 2024 ਨੂੰ ਲਾਂਚ ਕੀਤਾ ਜਾਣਾ ਸੀ ਪਰ ਮੌਸਮ ਖਰਾਬ ਹੋਣ ਕਾਰਨ ਲਾਂਚਿੰਗ 28 ਸਤੰਬਰ ਨੂੰ ਹੋਈ।ਪਹਿਲਾਂ ਇਸ ਵਿੱਚ ਚਾਰ ਪੁਲਾੜ ਯਾਤਰੀ ਜਾ ਰਹੇ ਸਨ। ਹੁਣ ਦੋ ਹੀ ਜਾਣਗੇ। ਤਾਂ ਜੋ ਅਸੀਂ ਵਾਪਸ ਆਉਂਦੇ ਸਮੇਂ ਸੁਨੀਤਾ ਅਤੇ ਬੁੱਚ ਨੂੰ ਲਿਆ ਸਕੀਏ। ਰੋਕੇ ਗਏ ਦੋ ਪੁਲਾੜ ਯਾਤਰੀਆਂ ਨੂੰ ਅਗਲੇ ਮਿਸ਼ਨ ‘ਤੇ ਭੇਜਿਆ ਗਿਆ ਹੈ।

Total Views: 329 ,
Real Estate