ਆਗਰਾ ’ਚ ਤਿੰਨ ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ ਕਾਰਨ ਤਾਜ ਮਹਿਲ ਦੇ ਮੁੱਖ ਗੁੰਬਦ ’ਚੋਂ ਪਾਣੀ ਲੀਕ ਹੋ ਰਿਹਾ ਹੈ, ਜਦਕਿ ਕੰਪਲੈਕਸ ਵਿਚਲਾ ਇਕ ਬਾਗ ਪਾਣੀ ਨਾਲ ਭਰ ਗਿਆ ਹੈ। ਬਾਗ ਦੀ ਵੀਡੀਓ ਵੀਰਵਾਰ ਨੂੰ ਵਾਇਰਲ ਹੋਈ ਸੀ। ਆਗਰਾ ਡਿਵੀਜ਼ਨ ਦੇ ਭਾਰਤੀ ਪੁਰਾਤੱਤਵ ਸਰਵੇਖਣ (ਏਐੱਸਆਈ) ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਮੁੱਖ ਗੁੰਬਦ ਲੀਕ ਹੋ ਰਿਹਾ ਹੈ ਪਰ ਇਸ ਨਾਲ ਕੋਈ ਨੁਕਸਾਨ ਨਹੀਂ ਹੋਇਆ।
Total Views: 510 ,
Real Estate



















