ਮੋਹਾਲੀ ਪੁਲਿਸ ਵੱਲੋਂ ਪੱਤਰਕਾਰਾਂ ਖਿਲਾਫ ਦਰਜ ਕੀਤੇ ਗਏ ਝੂਠੇ ਪਰਚਿਆਂ ਨੂੰ ਰੱਦ ਕਰਨ ਦੀ ਮੰਗ- ਸਤਨਾਮ ਦਾਊ

PNO MEdia Group- ਪੰਜਾਬ ਅਗੇਂਸਟ ਕੁਰੱਪਸ਼ਨ ਸੰਸਥਾ ਦੇ ਪ੍ਰਧਾਨ ਸਤਨਾਮ ਦਾਊਂਂ ਨੇ ਐਸਐਸ ਪੀ ਮੋਹਾਲੀ ਅਤੇ ਡੀਜੀਪੀ ਪੰਜਾਬ ਕੋਲੋਂ ਮੰਗ ਕੀਤੀ ਹੈ ਕਿ ਪਿਛਲੇ ਸਮੇਂ ਦੌਰਾਨ ਭੂ-ਮਾਫੀਏ ਅਤੇ ਠੱਗ ਟਰੈਵਲ ਏਜੰਟਾਂ ਦੇ ਗਠਜੋੜ ਵੱਲੋਂ ਪੁਲਿਸ ਦੀਆਂ ਕੁਝ ਕਾਲੀਆਂ ਭੇਡਾਂ ਨਾਲ ਮਿਲ ਕੇ ਕਈ ਸਮਾਜ ਸੇਵੀਆਂ ਅਤੇ ਪੱਤਰਕਾਰਾਂ ਉੱਤੇ ਬਗੈਰ ਸਬੂਤਾਂ ਤੋਂ ਝੂਠੇ ਪਰਚੇ ਦਰਜ ਕੀਤੇ ਹਨ। ਇਹਨਾਂ ਵਿੱਚੋਂ ਇੱਕ ਪੱਤਰਕਾਰ ਪਿਛਲੇ ਚਾਰ ਮਹੀਨੇ ਤੋਂ ਝੂਠੇ ਪਰਚਿਆ ਕਾਰਨ ਜੇਲ੍ਹ ਵਿੱਚ ਬੰਦ ਹੈ। ਇਸ ਤੋਂ ਪਹਿਲਾਂ ਗਮਾਡਾ ਏਰੀਏ ਦੇ ਬਦਨਾਮ ਅਮਰੂਦ ਬਾਗ ਘਪਲੇ ਨੂੰ ਉਜਾਗਰ ਕਰਨ ਵਾਲਿਆਂ ਖਿਲਾਫ ਵੀ ਝੂਠੇ ਪਰਚੇ ਦਰਜ ਕੀਤੇ ਗਏ ਸਨ।
ਹੁਣ ਇੱਕ ਨਵਾਂ ਪਰਚਾ ਦਾ ਖਬਰਸਾਰ ਚੈਨਲ ਦੇ ਪੱਤਰਕਾਰ ਠਾਕੁਰ ਅਮਨਦੀਪ ਸਿੰਘ ਖਿਲਾਫ ਦਰਜ ਕੀਤਾ ਗਿਆ ਹੈ। ਠਾਕੁਰ ਅਮਨਦੀਪ ਸਿੰਘ ਇੱਕ ਇਮਾਨਦਾਰ ਪੱਤਰਕਾਰ ਹੈ ਜਿਸ ਨੇ ਵੱਡੇ ਵੱਡੇ ਭੂ ਮਾਫੀਏ ਅਤੇ ਠੱਗ ਟਰੈਵਲ ਏਜੈਂਟਾਂ ਦੀਆਂ ਠੱਗੀਆਂ ਨੂੰ ਨੰਗਾ ਕਰਕੇ ਪੀੜਿਤਾਂ ਅਤੇ ਪਰਚੇ ਦਰਜ ਕਰਵਾਉਣ ਵਿੱਚ ਪੁਲਿਸ ਦੀ ਮਦਦ ਕੀਤੀ ਹੈ। ਹੁਣ ਉਹਨਾਂ ਠੱਗ ਟਰੈਵਲ ਏਜੈਂਟਾਂ ਅਤੇ ਭੂ ਮਾਫੀਆ ਵੱਲੋਂ ਪੁਲਿਸ ਨਾਲ ਮਿਲੀਭੁਗਤ ਕਰਕੇ ਝੂਠੀਆਂ ਸ਼ਿਕਾਇਤਾਂ ਦਿੱਤੀਆਂ ਸਨ ਜਿਹਨਾਂ ਦੀ ਬਗੈਰ ਸਹੀ ਪੜਤਾਲ ਕੀਤੇ ਅਤੇ ਪੱਤਰਕਾਰ ਦੇ ਬਿਆਨ ਗਾਇਬ ਕਰਕੇ ਠਾਕੁਰ ਅਮਨਦੀਪ ਖਿਲਾਫ ਝੂਠੇ ਪਰਚੇ ਦਰਜ ਕੀਤੇ ਹਨ ਜਿਸ ਦੇ ਸਬੂਤ ਉਹਨਾਂ ਨੇ ਮਾਣਯੋਗ ਡੀਜੀਪੀ ਅਤੇ ਐਸਐਸਪੀ ਮੋਹਾਲੀ ਨੂੰ ਪੇਸ਼ ਕੀਤੇ ਹਨ। ਇਸ ਝੂਠੇ ਪਰਚੇ ਦਾ ਮੁੱਖ ਸ਼ਿਕਾਇਤ ਕਰਤਾ ਇੱਕ ਬਦਨਾਮ ਠੱਗ ਟਰੈਵਲ ਏਜੰਟ ਕੁਲਦੀਪ ਸਿੰਘ ਗਿੱਲ ਹੈ ਜਿਸ ਖਿਲਾਫ ਮੌਹਾਲੀ ਦੇ ਥਾਣਾ ਸੁਹਾਣਾ ,ਮਟੌਰ, ਚੰਡੀਗੜ੍ਹ ਵਿੱਚ 20 ਤੋਂ ਵੱਧ ਠੱਗੀਆਂ ਮਾਰਨ ਦੇ ਪਰਚਿਆਂ ਤੋਂ ਇਲਾਵਾ ਪੂਰੇ ਪੰਜਾਬ ਅਤੇ ਹਰਿਆਣੇ ਵਿੱਚ ਵੀ ਕਈ ਪਰਚੇ ਦਰਜ ਹਨ। ਟਰੈਵਲ ਏਜੈਂਟ ਕੁਲਦੀਪ ਗਿੱਲ ਮੋਹਾਲੀ ਪੁਲਿਸ ਵੱਲੋਂ ਦਰਜ ਕੀਤੇ ਗਏ ਕਈ ਪਰਚਿਆਂ ਵਿੱਚ ਭਗੌੜਾ ਵੀ ਹੈ। ਮੌਹਾਲੀ ਪੁਲਿਸ ਦੇ ਅਫਸਰਾਂ ਵੱਲੋਂ ਕੁਲਦੀਪ ਸਿੰਘ ਗਿੱਲ ਨੂੰ ਗਿਰਫਤਾਰ ਕਰਨ ਦੀ ਥਾਂ ਥਾਣਿਆਂ ਵਿੱਚ ਬੁਲਾ ਕੇ ਪੱਤਰਕਾਰ ਦੇ ਖਿਲਾਫ ਝੂਠੀਆਂ ਸ਼ਿਕਾਇਤਾਂ ਅਤੇ ਬਿਆਨ ਲੈ ਕੇ ਉਲਟਾ ਪਰਚਾ ਦਰਜ ਦਰਜ ਕੀਤਾ ਹੈ। ਠੱਗ ਟਰੈਵਲ ਏਜੰਟ ਦੇ ਇੱਕ ਹੋਰ ਸਾਥੀ ਟਰੈਵਲ ਏਜੈਂਟ ਗੁਰਮੁਖ ਸਿੰਘ ਵਾਲੀਆ ਜੋ ਕਿ ਆਪਣੇ ਆਪ ਨੂੰ ਖੁਦ ਪੱਤਰਕਾਰ ਵੀ ਦੱਸਦਾ ਹੈ ਜਿਸ ਦਾ ਮੋਹਾਲੀ ਦੇ ਫੇਜ਼ ਸੱਤ ਵਿੱਚ ਜਪ ਸਟਡੀ ਅਬਰੋਡ ਨਾਮ ਦਾ ਵਿਦੇਸ਼ ਭੇਜਣ ਦਾ ਧੰਦਾ ਹੈ ਅਤੇ ਉਸ ਖਿਲਾਫ ਵੀ ਠਾਕੁਰ ਅਮਨਦੀਪ ਨੇ ਖਬਰਾਂ ਚਲਾਈਆ ਹਨ। ਇਨਾਂ ਦੋ ਟਰੈਵਲ ਏਜੈਂਟਾਂ ਨੇ ਹੋਰ ਭੂ ਮਾਫੀਏ ਨਾਲ ਮਿਲ ਕੇ ਅਤੇ ਪੁਲਿਸ ਨਾਲ ਸੈਟਿੰਗ ਕਰਕੇ ਬਗੈਰ ਸਬੂਤਾਂ ਤੋਂ ਪੱਤਰਕਾਰ ਠਾਕੁਰ ਅਮਨਦੀਪ ਸਿੰਘ ਖਿਲਾਫ ਝੂਠਾ ਪਰਚਾ ਦਰਜ ਕਰਵਾਇਆ ਹੈ। ਪੰਜਾਬ ਅਗੇਂਸਟ ਕੁਰੱਪਸ਼ਨ ਸੰਸਥਾ ਦੇ ਪ੍ਰਧਾਨ ਸਤਨਾਮ ਦਾਊਂ ਨੇ ਮੁੱਖ ਮੰਤਰੀ ਪੰਜਾਬ ਅਤੇ ਪੰਜਾਬ ਪੁਲਿਸ ਮੁਖੀ ਕੋਲੋਂ ਮੰਗ ਕੀਤੀ ਹੈ ਕਿ ਉਪਰੋਕਤ ਸਾਰੇ ਝੂਠੇ ਪਰਚਿਆਂ ਦੀ ਨਿਰਪੱਖ ਜਾਂਚ ਕਰਕੇ ਇਹਨਾਂ ਪਰਚਿਆਂ ਨੂੰ ਰੱਦ ਕੀਤਾ ਜਾਵੇ ਅਤੇ ਝੂਠੇ ਪਰਚੇ ਦਰਜ ਕਰਵਾ ਕੇ ਅਦਾਲਤਾਂ ਅਤੇ ਪੁਲਿਸ ਦਾ ਸਮਾਂ ਖਰਾਬ ਕਰਨ ਵਾਲੇ ਟਰੈਵਲ ਏਜੰਟਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇ। ਇਸ ਦੇ ਨਾਲ ਹੀ ਉਹਨਾਂ ਨੇ ਮੰਗ ਕੀਤੀ ਹੈ ਕਿ ਪੰਜਾਬ ਪੁਲਿਸ ਦੀ ਛਵੀ ਖਰਾਬ ਕਰਨ ਵਾਲੇ ਪੁਲਿਸ ਅਫਸਰਾਂ ਅਤੇ ਇਹਨਾਂ ਟਰੈਵਲ ਏਜੈਂਟਾਂ ਦੀਆਂ ਧੋਖਾਧੜੀ ਅਤੇ ਭਰਿਸ਼ਟਾਚਾਰ ਕਰਕੇ ਬਣਾਈਆਂ ਜਮੀਨਾਂ ਜਾਇਦਾਦਾਂ ਦੀ ਪੜ੍ਹਤਾਲ ਕੀਤੀ ਜਾਵੇ ਅਤੇ ਇਹਨਾਂ ਦੀਆਂ ਠੱਗੀਆਂ ਨੂੰ ਨੱਥ ਪਾਈ ਜਾਵੇ।

Total Views: 201 ,
Real Estate