ਸਰਕਾਰ ਵੱਲੋਂ ਨਵੀਂ ਹੁਣ GPS Toll ਪ੍ਰਣਾਲੀ ਨੂੰ ਮਨਜ਼ੂਰੀ

ਸਰਕਾਰ ਹੁਣ ਦੇਸ਼ ਦੇ ਵੱਖ-ਵੱਖ ਰਾਜਮਾਰਗਾਂ ‘ਤੇ ਟੋਲ ਟੈਕਸ ਵਸੂਲੀ ਦਾ ਨਵਾਂ ਸਿਸਟਮ ਲਗਾਏਗੀ। ਹੁਣ ਗਲੋਬਲ ਨੇਵੀਗੇਸ਼ਨ ਸੈਟੇਲਾਈਟ ਸਿਸਟਮ ਤਹਿਤ ਟੋਲ ਟੈਕਸ ਵਸੂਲਿਆ ਜਾਵੇਗਾ। ਇਸ ਦੇ ਲਈ ਸਰਕਾਰ ਨੇ 4 ਹਾਈਵੇਅ ‘ਤੇ ਟਰਾਇਲ ਵੀ ਕਰਵਾਏ ਹਨ ਅਤੇ ਟਰਾਇਲ ਤੋਂ ਬਾਅਦ ਹੀ ਇਹ ਫੈਸਲਾ ਲਿਆ ਗਿਆ ਹੈ। ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਇਸ ਨੋਟੀਫਿਕੇਸ਼ਨ ਦੇ ਤਹਿਤ ਜਲਦੀ ਹੀ ਗਲੋਬਲ ਨੇਵੀਗੇਸ਼ਨ ਸੈਟੇਲਾਈਟ ਸਿਸਟਮ ਆਨ-ਬੋਰਡ ਯੂਨਿਟ ਤੋਂ ਟੋਲ ਸ਼ੁਰੂ ਹੋ ਜਾਵੇਗਾ। ਸੜਕ ਆਵਾਜਾਈ ਮੰਤਰਾਲੇ ਨੇ ਨਿਯਮ ਜਾਰੀ ਕਰ ਦਿੱਤੇ ਹਨ।ਕੇਂਦਰ ਸਰਕਾਰ ਦੇ ਨਵੇਂ ਨੋਟੀਫਿਕੇਸ਼ਨ ਮੁਤਾਬਕ ਹੁਣ ਟੋਲ ਵਸੂਲੀ ਲਈ ਗਲੋਬਲ ਨੇਵੀਗੇਸ਼ਨ ਸੈਟੇਲਾਈਟ ਸਿਸਟਮ (GNSS), ਗਲੋਬਲ ਪੋਜ਼ੀਸ਼ਨਿੰਗ ਸਿਸਟਮ (GPS) ਅਤੇ ਆਨ ਬੋਰਡ ਯੂਨਿਟਸ (OBU) ਦੀ ਵਰਤੋਂ ਕੀਤੀ ਜਾਵੇਗੀ। ਉਨ੍ਹਾਂ ਦੀ ਮਦਦ ਨਾਲ ਆਟੋਮੈਟਿਕ ਟੋਲ ਕੁਲੈਕਸ਼ਨ ਕੀਤੀ ਜਾਵੇਗੀ। ਇਸ ਵਿੱਚ 20 ਕਿਲੋਮੀਟਰ ਤੱਕ ਦੀ ਯਾਤਰਾ ਲਈ ਕੋਈ ਫੀਸ ਨਹੀਂ ਲਈ ਜਾਵੇਗੀ। ਫਿਲਹਾਲ ਫਾਸਟੈਗ ਦੀ ਵਰਤੋਂ ਵੀ ਜਾਰੀ ਰਹੇਗੀ। ਸਰਕਾਰ ਨੇ ਨਵੇਂ ਨਿਯਮਾਂ ਨੂੰ ਸਰਕਾਰੀ ਗਜ਼ਟ ਵਿੱਚ ਵੀ ਪ੍ਰਕਾਸ਼ਿਤ ਕਰ ਦਿੱਤਾ ਹੈ। ਨੋਟੀਫਿਕੇਸ਼ਨ ਦੇ ਮੁਤਾਬਕ, ਫਿਲਹਾਲ ਫਾਸਟੈਗ ਅਤੇ ਆਟੋਮੈਟਿਕ ਨੰਬਰ ਰਿਕੋਗਨੀਸ਼ਨ ਟੈਕਨਾਲੋਜੀ (ANPR) ਦੀ ਵਰਤੋਂ ਵੀ ਜਾਰੀ ਰਹੇਗੀ। ਇਸ ਵਿਚ ਕਿਹਾ ਗਿਆ ਹੈ ਕਿ ਜੀਐਨਐਨਐਸ ਓਬੀਯੂ ਵਾਲੇ ਵਾਹਨਾਂ ਲਈ ਟੋਲ ਪਲਾਜ਼ਿਆਂ ‘ਤੇ ਵੱਖਰੀ ਲੇਨ ਬਣਾਈ ਜਾਵੇਗੀ ਤਾਂ ਜੋ ਉਨ੍ਹਾਂ ਨੂੰ ਟੋਲ ਵਸੂਲੀ ਲਈ ਰੁਕਣਾ ਨਾ ਪਵੇ। ਅਜਿਹੇ ਵਾਹਨਾਂ ਨੂੰ ਸਿਰਫ ਉਸ ਦੂਰੀ ਲਈ ਟੋਲ ਦੇਣਾ ਹੋਵੇਗਾ ਜਿਸ ਤੱਕ ਉਨ੍ਹਾਂ ਨੇ ਟੋਲ ਰੋਡ ਦੀ ਵਰਤੋਂ ਕੀਤੀ ਹੈ।

Total Views: 401 ,
Real Estate