ਪੇਂਡੂ ਪੋਡਕਾਸਟ। 9 ਬੱਕਰੀਆਂ ਨਾਲ ਸੁਰੂ ਕੀਤਾ ਕੰਮ | ਟਿੱਬਿਆਂ ‘ਚ ਲੱਗਦਾ ਮੇਲਾ ਹਰੇਕ ਹਫ਼ਤੇ ਹੁੰਦੇ ਲੱਖਾਂ ਦੇ ਸੌਦੇ ।

ਪੇਂਡੂ ਪੋਡਕਾਸਟ । ਬਲਵਿੰਦਰ ਮਾਨ । 9 ਬੱਕਰੀਆਂ ਨਾਲ ਸੁਰੂ ਕੀਤਾ ਕੰਮ , ਹੁਣ ਕਰੋੜਾਂ ‘ਚ ਕਾਰੋਬਾਰ । ਟਿੱਬਿਆਂ ‘ਚ ਲੱਗਦਾ ਮੇਲਾ ਹਰੇਕ ਹਫ਼ਤੇ ਹੁੰਦੇ ਲੱਖਾਂ ਦੇ ਸੌਦੇ ਲੱਖਾਂ ਦੇ ਘਾਟੇ ਖਾਧੇ । ਘੋੜੇ ਤਕਦੀਰ ਪਲਟਦੇ ਦਿੰਦੇ । ਪਸੂ-ਪੰਛੀ ਬੰਦੇ ਤੰਦਰੁਸਤ ਰੱਖਦੇ । ਤੁੰਗਵਾਲੀ , ਬਠਿੰਡੇ ਜਿ਼ਲ੍ਹੇ ਦਾ ਮਸ਼ਹੂਰ ਪਿੰਡ ਤਾਂ ਪਹਿਲਾਂ ਹੀ ਸੀ ਹੁਣ ਖੇਤੀ ਸਹਾਇਕ ਧੰਦਿਆਂ ਕਾਰਨ ਦੇਸ਼ ਭਰ ਵਿੱਚ ਚਰਚਿਤ ਹੋ ਗਿਆ। ਤੁੰਗਵਾਲੀ ਦਾ ਬੱਕਰੀ ਮੇਲਾ ਜਿਹੜਾ ਹਰੇਕ ਹਫ਼ਤੇ ਵੀਰਵਾਰ ਵਾਲੇ ਦਿਨ ਲੱਗਦਾ , ਭਾਰਤ ਦੇ ਕੋਨੇ ਕੋਨੇ ‘ਚ ਮਸ਼ਹੂਰ ਹੈ। ਬਲਵਿੰਦਰ ਸਿੰਘ ਮਾਨ , ਜਿਸਨੂੰ ਲੋਕ ‘ ਡਾਕਟਰ ਕਾਮਲੀ’ ਦੇ ਨਾਂਮ ਨਾਲ ਵੀ ਜਾਣਦੇ , ਉਸ ਵੱਲੋਂ ਇਹ ਵੱਖਰੀ ਰੀਤ ਤੋਰੀ ਗਈ , ਆਪਣੀ ਖੇਤ ਹਰੇਕ ਹਫ਼ਤਾ ਬੱਕਰੀਆਂ ਦੀ ਮੰਡੀ ਲਗਵਾ ਕੇ ਬੱਕਰੀਆਂ ਪਾਲਣ ਦਾ ਕਾਰੋਬਾਰ ਨੂੰ ਹੱਲਾਸ਼ੇਰੀ ਦਿੱਤੀ ਹੈ। ਮਾਨ ਦੇ ਫਾਰਮ ‘ਚ ਮਹਿੰਗੇ ਘੋੜੇ, ਸਾਹੀਵਾਲ ਗਾਵਾਂ, ਮੁੱਰਾ ਨਸਲ ਦੀ ਮੱਝਾਂ , ਖਰਗੋਸ਼ , ਰੰਗਦਾਰ ਪੰਛੀ ਅਤੇ ਕਈ ਕਿਸਮਾਂ ਦੇ ਕੁੱਕੜ -ਕੁੱਕੜੀਆਂ ਦੇਖਣ ਨੂੰ ਮਿਲਦੇ ਹਨ। ਪੇਂਡੂ ਪੋਡਕਾਸਟ ‘ਚ ਬਲਵਿੰਦਰ ਮਾਨ ਦੀ ਜਿੰਦਗੀ ਦੇ ਉਤਰਾਅ ਚੜਾਅ ਦੀਆਂ ਖੁੱਲ੍ਹੀਆਂ ਗੱਲਾਂ ਨਾਲ ਅਸੀਂ ਕੁੱਝ ਹੋਰ ਵਿਸ਼ੇ ਵੀ ਛੋਹੇ ਹਨ। ਜੇ ਤੁਹਾਨੂੰ ਪਸੰਦ ਆਵੇ ਤਾਂ ਅੱਗੇ ਦੀ ਅੱਗੇ ਸ਼ੇਅਰ ਜਰੂਰ ਕਰਿਓ ਇਹ ਪੰਜਾਬੀਆਂ ਨੂੰ ਕਿਰਤ ਦੇ ਸਿਧਾਂਤ ਵੱਲ ਮੋੜਣ ਦੀ ਕੋਸਿ਼ਸ਼ ਹੈ।

Total Views: 223 ,
Real Estate