ਰਾਜ ਰੇਲ ਮੰਤਰੀ ਰਵਨੀਤ ਬਿੱਟੂ ਨੂੰ ਪੱਤਰ ਲਿਖ ਕੇ ਰੇਲਵੇ ਸਟੇਸ਼ਨ ਮੁਕਤਸਰ ਨੂੰ ਬਣਦੀਆਂ ਸਹੂਲਤਾਂ ਅਤੇ ਨਵੀਆਂ ਲੰਬੇ ਰੂਟ ਦੀਆਂ ਗੱਡੀਆਂ ਦੇਣ ਦੀ ਕੀਤੀ ਮੰਗ

ਸ੍ਰੀ ਮੁਕਤਸਰ ਸਾਹਿਬ 6 ਜੁਲਾਈ (ਕੁਲਦੀਪ ਸਿੰਘ ਘੁਮਾਣ) ਫਿਰੋਜਪੁਰ ਮੰਡਲ ਰੇਲਵੇ ਦੇ ਉਪਭੋਗਤਾ ਸਲਾਹਕਾਰ ਕਮੇਟੀ ਦੇ ਮੈਂਬਰ ਸ਼ਾਮ ਲਾਲ ਗੋਇਲ ਨੇ ਰਵਨੀਤ ਸਿੰਘ ਬਿੱਟੂ ਰਾਜ ਰੇਲਵੇ ਮੰਤਰੀ ਭਾਰਤ ਸਰਕਾਰ ਨੂੰ ਪੱਤਰ ਲਿੱਖ ਕੇ ਵੱਖ-ਵੱਖ ਮੰਗਾਂ ਦੇ ਨਾਲ ਨਾਲ ਕੋਟਕਪੂਰਾ –ਮੁਕਤਸਰ-ਫਾਜਿਲਕਾ ਰੇਲਵੇ ਸੈਕਸ਼ਨ ਤੇ ਲੰਬੇ ਰੂਟ ਦੀਆਂ ਯਾਤਰੀ ਰੇਲਵੇ ਗੱਡੀਆ ਚਲਾਈਆਂ ਜਾਣ ਦੀ ਮੰਗ ਕੀਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ੍ਰੀ ਮੁਕਤਸਰ ਸਾਹਿਬ ਨੂੰ ਅਮ੍ਰਿਤ ਭਾਰਤ ਰੇਲਵੇ ਸਟੇਸ਼ਨ ਦਾ ਦਰਜਾ ਦੇਣ ਤੋਂ ਬਾਅਦ ਅੱਪਗ੍ਰੇਡ ਕੀਤਾ ਜਾ ਰਿਹਾ ਹੈ। ਕੋਟਕਪੂਰਾ-ਮੁਕਤਸਰ-ਫਾਜਿਲਕਾ ਰੇਲ ਸੈਕਸ਼ਨ ਦਾ ਬਿਜਲੀ ਕਰਨ ਹੋ ਚੁੱਕਾ ਹੈ ਅਤੇ ਪਲੇਟਫਾਰਮ ਨੰਬਰ 1 ਵਿਚ ਵਾਧਾ ਕਰਕੇ ਇਸਨੂੰ 540 ਮੀਟਰ ਲੰਬਾ ਕੀਤਾ ਜਾ ਰਿਹਾ ਹੈ।ਰੇਲਵੇ ਸਟੇਸ਼ਨ ਦਾ ਵੀ ਨਵੀਨੀਕਰਨ ਕੀਤਾ ਜਾ ਰਿਹਾ ਹੈ। ਪਰੰਤੂ ਰੇਲਵੇ ਸਟੇਸ਼ਨ ਤੇ ਰੇਲਵੇ ਲਾਇਨਾ ਦੀ ਘਾਟ ਹੋਣ ਕਰਕੇ ਰੇਲਵੇ ਪਲੇਟਫਾਰਮ ਨੰਬਰ:2 ਦੀ ਜਰੂਰਤ ਹੈ। ਪਲੇਟਫਾਰਮ ਨੰਬਰ:2 ਨਾ ਹੋਣ ਕਾਰਨ ਮੁਸਾਫਰ ਗੱਡੀਆਂ ਦਾ ਕਰਾਸ ਮੁਕਤਸਰ ਰੇਲਵੇ ਸਟੇਸ਼ਨ ਦੀ ਬਜਾਏ , ਬਰੀਵਾਲਾ ਅਤੇ ਲੱਖੇਵਾਲੀ ਕਰਵਾਇਆ ਜਾ ਰਿਹਾ ਹੈ। ਇਸ ਵੇਲੇ ਗੁਡਜ਼ ਲਾਇਨ ਨੰਬਰ 3 , ਲੂਪ ਲਾਇਨ ਨੂੰ ਗੁਡਜ਼ ਟਰੇਨ ਲਈ ਵਰਤਿਆ ਜਾ ਰਿਹਾ ਹੈ। ਰੇਲਵੇ ਗੁਡਜ਼ ਯਾਰਡ ਨੂੰ ਮੁਕਤਸਰ ਸਟੇਸ਼ਨ ਤੋਂ ਸ਼ਿਫਟ ਕਰਕੇ ਬਲਮਗੜ੍ਹ ਬਣਾਉਣ ਦੀ ਲੋੜ ਹੈ ਤਾਂ ਤੋ ਗੁਡਜ਼ ਲਾਇਨ ਨੰਬਰ 3 ਦੇ ਨਾਲ ਨਾਲ ਮੁਸਾਫਰ ਪਲੇਟਫਾਰਮ ਨੰਬਰ 2 ਦੀ ਉਸਾਰੀ ਕੀਤੀ ਜਾ ਸਕੇ ਕਿਉਕਿ ਮੁਕਤਸਰ ਰੇਲਵੇ ਸਟੇਸ਼ਨ ਦੇ ਦੋਨੇ ਪਾਸੇ ਯਾਤਰੀਆਂ ਲਈ ਐਂਟਰੀ ਗੇਟ ਬਣਾਏ ਜਾ ਰਹੇ ਹਨ ਇਸ ਕਰਕੇ ਪਲੇਟਫਾਰਮ ਨੰਬਰ 2 ਦੀ ਉਸਾਰੀ ਕਰਨ ਦੀ ਜਰੂਰਤ ਹੈ, ਰੇਲਵੇ ਕਰਾਸਿੰਗ ਨੰਬਰ ਏ-29 ਬੂੜਾ ਗੁੱਜਰ ਰੋਡ ‘ਤੇ , ਅੰਡਰ ਬ੍ਰਿਜ ਬਣਾਇਆ ਜਾਵੇ। ਪੈਸੰਜਰ ਰਜਿਰਵੇਸ਼ਨ ਸੈਂਟਰ ਸਵੇਰੇ 8 ਵਜੇ ਤੋਂ ਲੈ ਕੇ 2 ਵਜੇ ਤੱਕ ਖੁੱਲਦਾ ਹੈ ਉਸਨੂੰ ਡਬਲ ਸ਼ਿਫਟ ਕੀਤਾ ਜਾਵੇ ਕਿਉਂਕਿ ਰੇਲਵੇ ਦੀਆਂ ਗਾਇਡਲਾਇਨ ਮੁਤਾਬਕ ਜਿਲ੍ਹਾ ਹੈਡ ਕੁਆਟਰ ਦੇ ਰੇਲਵੇ ਸਟੇਸ਼ਨ ਨੂੰ ਸਵੇਰ 8 ਵਜੇ ਤੋਂ ਸ਼ਾਮ 8 ਵਜੇ ਤੱਕ ਡਬਲ ਸ਼ਿਫਟ ਸਰਵਿਸ ਦੇਣੀ ਜਰੂਰੀ ਹੈ ਅਤੇ ਮੁਕਤਸਰ ਨੂੰ ਜਿਲ੍ਹਾ ਹੈਡ ਕੁਆਟਰ ਦਾ ਦਰਜਾ ਪ੍ਰਾਪਤ ਹੈ।ਮੁਕਤਸਰ ਰੇਲਵੇ ਸਟੇਸ਼ਨ ਤੇ ਲਗੇਜ ਪਾਰਸਲ ਸਰਵਿਸ ਉਪਲੱਬਧ ਨਹੀਂ ਹੈ। ਰੇਲਵੇ ਨਿਯਮਾਂ ਅਨੁਸਾਰ ਇਸ ਸਰਵਿਸ ਲਈ ਐਕਸਪ੍ਰੈਸ ਗੱਡੀ ਦਾ ਘੱਟ ਤੋ ਘੱਟ 5 ਮਿੰਟ ਦਾ ਠਹਿਰਾਉ ਹੋਣਾ ਜਰੂਰੀ ਹੈ ਪਰ ਫਾਜਿਲਕਾ-ਦਿਲੀ-ਫਾਜਿਲਕਾ ਟਰੇਨ ਨੰਬਰ-04507-04508 ਦਾ ਮੁਕਤਸਰ ਰੇਲਵੇ ਸਟੇਸ਼ਨ ‘ਤੇ ਠਹਿਰਾਉ ਕੇਵਲ 4 ਮਿੰਟ ਹੈ ਜਿਸ ਕਾਰਨ ਲਗੇਜ ਪਾਰਸਲ ਸਹੂਲਤ ਨਹੀਂ ਦਿਤੀ ਜਾ ਰਹੀ , ਸੋ ਇਸ ਲਈ ਇਸ ਗੱਡੀ ਦਾ ਠਹਿਰਾਉ 5 ਮਿੰਟ ਕੀਤਾ ਜਾਵੇ ਤਾਂ ਜੋ ਪਾਰਸਲ ਦੀ ਸਹੂਲਤ ਦਿਤੀ ਜਾ ਸਕੇ । ਫਾਜਿਲਕਾ ਤੋਂ ਦਿੱਲੀ ਵਾਇਆ ਰੋਹਤਕ , ‘ਰਾਤਰੀ ਐਕਪ੍ਰੈਸ ਟਰੇਨ ਚਲਾਈ ਜਾਵੇ’ , ਬਠਿੰਡਾ ਤੋਂ ਸ੍ਰੀ ਗੰਗਾ ਨਗਰ ਵਾਇਆ ਮੁਕਤਸਰ-ਫਾਜਿਲਕਾ ਮੁਸਾਫਰ ਗੱਡੀ ਚਲਾਈ ਜਾਵੇ, ਫਾਜਿਲਕਾ-ਮੁਕਤਸਰ ਤੋਂ ਚੰਡੀਗੜ ਲਈ ਟਰੇਨ ਚਲਾਈ ਜਾਵੇ, ਫਾਜਿਲਕਾ ਤੋਂ ਅਯੋਧਿਆ (ਰਾਮ ਮੰਦਰ ) ਵੰਦੇ ਭਾਰਤ ਟਰੇਨ ਚਲਾਈ ਜਾਵੇ। ਸ੍ਰੀ ਗੰਗਾ ਨਗਰ ਤੋਂ ਸ੍ਰੀ ਨੰਦੇੜ ਸਾਹਿਬ ਐਕਸਪ੍ਰੈਸ ਟਰੇਨ ਤੋ ਇਲਾਵਾ ਸ੍ਰੀ ਗੰਗਾ ਨਗਰ ਤੋਂ ਜੈਪੁਰ ਵਾਇਆ ਫਾਜਿਲਕਾ-ਬਠਿੰਡਾ-ਰੇਵਾੜੀ ਤੋਂ ਇਲਾਵਾ ਬੀਕਾਨੇਰ ਤੋਂ ਅੰਮ੍ਰਿਤਸਰ ਵਾਇਆ ਫਾਜਿਲਕਾ ਵੀਕਲੀ ਦੀ ਬਜਾਏ ‘ਰੈਗੂਲਰ’ ਕੀਤਾ ਜਾਵੇ। ਅੰਮ੍ਰਿਤਸਰ-ਫਿਰੋਜਪੁਰ ਰੇਲ ਲਿੰਕ ਅਤੇ ‘ਕੋਟਕਪੂਰਾ-ਮੋਗਾ ਵਿਚਕਾਰ ਨਵੀਂ ਰੇਲਵੇ ਲਾਇਨ ਪਾਈ ਜਾਵੇ’।ਉਨਾਂ ਨੇ ਰਾਜ ਰੇਲਵੇ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਇਹ ਵੀ ਸੁਝਾਅ ਦਿਤਾ ਹੈ ਕਿ ਅਜਾਦੀ ਤੋਂ ਬਾਅਦ 77 ਸਾਲ ਬੀਤ ਜਾਣ ਤੋ ਬਾਅਦ ਕੋਟਕਪੂਰਾ-ਫਾਜਿਲਕਾ ਰੇਲ ਸੈਕਸ਼ਨ ਲੰਮੇ ਰੂਟ ਦੀਆਂ ਗੱਡੀਆਂ ਦੀ ਸੁਵਿਧਾ ਨਹੀਂ ਦਿਤੀ ਗਈ। ਫਾਜਿਲਕਾ-ਬਠਿੰਡਾ ਵਿਚ ਸਿਰਫ ਡੀ.ਐਮ.ਯੂ ਗੱਡੀਆਂ ਹੀ ਚੱਲਦੀਆਂ ਹਨ ਜਿਸ ਕਰਕੇ ਇਹ ਰੇਲ ਸੈਕਸ਼ਨ ਪਿਛੜ ਗਿਆ ਹੈ ਇਸ ਇਲਾਕੇ ਦੇ ਲੋਕਾਂ ਨੂੰ ਆਪ ਜੀ ਤੋਂ ਬਹੁਤ ਉਮੀਦਾਂ ਹਨ ਅਤੇ ਰੇਲਵੇ ਵਿਭਾਗ ਰਾਹੀਂ ਤੁਸੀ ਇਸ ਖੇਤਰ ਦੀ ਬਹੁਤ ਤਰੱਕੀ ਕਰ ਸਕਦੇ ਹੋ।

Total Views: 227 ,
Real Estate