ਅਮਰੀਕਾ-ਮੈਕਸਿਕੋ ਸਰਹੱਦ ’ਤੇ ਐਰੀਜ਼ੋਨਾ ਵਿਚ ਗਸ਼ਤ ਕਰ ਰਹੇ ਇਕ ਦਲ ਨੇ ਦੋ ਭਾਰਤੀਆਂ ਨੂੰ ਗ਼ੈਰਕਾਨੂੰਨੀ ਰੂਪ ਵਿਚ ਅਮਰੀਕਾ ’ਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰਦਿਆਂ ਹਿਰਾਸਤ ਵਿਚ ਲਿਆ ਹੈ। ਇਹ ਦੋਵੇਂ ਅਮਰੀਕਾ ’ਚ ਦਾਖ਼ਲ ਹੋਣ ਦੀ ਕੋਸ਼ਿਸ਼ ਦੌਰਾਨ ਉੱਥੇ ਫਸ ਗਏ ਸਨ। ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਵਿਚੋਂ ਇਕ ਸਿੱਖ ਵਿਅਕਤੀ ਨੇ ਦੂਰ-ਦੁਰਾਡੇ ਦੇ ਇਲਾਕਿਆਂ ਵਿਚ ਸੰਕਟ ’ਚ ਫਸੇ ਲੋਕਾਂ ਨੂੰ ਲੱਭਣ ਲਈ ਬਣੀ ਤਕਨੀਕ ਦਾ ਇਸਤੇਮਾਲ ਕਰ ਕੇ ਖ਼ੁਦ ਨੂੰ ਬਚਾਉਣ ਲਈ ਮਦਦ ਮੰਗੀ। ਅਮਰੀਕੀ ਸਰਹੱਦ ’ਤੇ ਗਸ਼ਤ ਕਰਨ ਵਾਲੇ ਬਚਾਅ ਦਲ ਨੇ ਬੁੱਧਵਾਰ ਸ਼ਾਮ ਦੋ ਜਣਿਆਂ ਨੂੰ ਬਚਾਇਆ। ਇਕ ਬਿਆਨ ਵਿਚ ਅਮਰੀਕੀ ਅਥਾਰਿਟੀ ਨੇ ਕਿਹਾ ਹੈ ਕਿ ਇਹ ਦੋਵੇਂ ਚੰਗੀ ਹਾਲਤ ਵਿਚ ਸਨ ਤੇ ਇਨ੍ਹਾਂ ਇਲਾਜ ਕਰਵਾਉਣ ਤੋਂ ਇਨਕਾਰ ਕਰ ਦਿੱਤਾ। ਅਗਲੇਰੀ ਕਾਰਵਾਈ ਲਈ ਜਦ ਦੋਵਾਂ ਨੂੰ ਸਟੇਸ਼ਨ ਭੇਜਿਆ ਗਿਆ ਤਾਂ ਪਤਾ ਲੱਗਾ ਕਿ ਇਹ ਦੋਵੇਂ ਭਾਰਤ ਦੇ ਨਾਗਰਿਕ ਹਨ ਤੇ ਅਮਰੀਕਾ ਵਿਚ ਨਾਜਾਇਜ਼ ਤਰੀਕੇ ਨਾਲ ਦਾਖ਼ਲ ਹੋਣ ਦੀ ਕੋਸ਼ਿਸ਼ ਵਿਚ ਸਨ।
Total Views: 133 ,
Real Estate
















