ਐਪਲ, ਚੈਟ ਜੀਪੀਟੀ ਦੇ ਨਾਲ ਹੋਰ ਕੀ ਲਿਆ ਰਿਹਾ ਨਵਾਂ

ਐਪਲ ਆਪਣੀ ਵੌਇਸ ਅਸਿਸਟੈਂਟ ਸੀਰੀ ਅਤੇ ਅਪਰੇਟਿੰਗ ਸਿਸਟਮ ਨੂੰ ਏਆਈ ਦੀ ਮਦਦ ਨਾਲ ਹੋਰ ਵਿਕਸਤ ਕਰਨ ਜਾ ਰਿਹਾ ਹੈ। ਕੰਪਨੀ ਇਸ ਤਰ੍ਹਾਂ ਮਸਨੂਈ ਬੌਧਿਕਤਾ ਦੀ ਦੌੜ ਵਿੱਚ ਸ਼ਾਮਲ ਵੀ ਹੋਣ ਜਾ ਰਹੀ ਹੈ।ਐਪਲ ਨੇ ਸੋਮਵਾਰ ਨੂੰ ਆਪਣੇ ਸਲਾਨਾ ਡਿਵੈਲਪਰ ਸ਼ੋਅ ਵਿੱਚ ਐਲਾਨ ਕੀਤਾ ਹੈ ਕਿ ਉਹ ਸੀਰੀ ਤੋਂ ਇਲਾਵਾ ਆਪਣੇ ਆਉਣ ਵਾਲੇ ਮੋਬਾਈਲ ਫੋਨ ਵਿੱਚ ਹੋਰ ਵੀ ਖੂਬੀਆਂ ਸ਼ਾਮਲ ਕਰੇਗਾ।ਇਹ ਅਪਡੇਟ ਨਵੇਂ ਨਿੱਜੀਕ੍ਰਿਤ ਮਸਨੂਈ ਬੌਧਿਕਤਾ ਸਿਸਟਮ ਦਾ ਹਿੱਸਾ ਹੈ, ਜਿਸ ਨੂੰ “ਐਪਲ ਇੰਟੈਲੀਜੈਂਸ” ਕਿਹਾ ਗਿਆ ਹੈ ਤਾਂ ਜੋ ਐਪਲ ਦੇ ਉਪਕਰਣ ਗਾਹਕਾਂ ਦੇ ਇਸਤੇਮਾਲ ਲਈ ਹੋਰ ਸੁਖਾਲੇ ਬਣਾਏ ਜਾ ਸਕਣ।ਐਪਲ ਨੇ ਆਈ ਫੋਨ ਅਤੇ ਮੈਕ ਕੰਪਿਊਟਰਾਂ ਵਿੱਚ ਚੈਟ ਜੀਪੀਟੀ ਸ਼ਾਮਲ ਕਰਨ ਲਈ ਇਸਦੀ ਵਿਕਾਸਕਾਰ ਕੰਪਨੀ ਓਪਨਏਆਈ ਨਾਲ ਸਮਝੌਤਾ ਕੀਤਾ ਹੈ।ਐਪਲ ਦੇ ਗਾਹਕ ਚੈਟ ਜੀਪੀਟੀ ਦੀ ਵਰਤੋਂ ਹੋਰ ਟੂਲਜ਼ ਜਿਵੇਂ ਕਿ ਟੈਕਸਟ ਅਤੇ ਸਮੱਗਰੀ ਸਿਰਜਣਾ ਵਿੱਚ ਵੀ ਕਰ ਸਕਣਗੇ।
ਟੈਸਲਾ ਅਤੇ ਟਵਿੱਟਰ ਦੇ ਮਾਲਕ ਇਲੋਨ ਮਸਕ ਨੇ ਐਪਲ ਨੂੰ ਧਮਕੀ ਦਿੱਤੀ ਕਿ ਉਹ ਆਪਣੀਆਂ ਕੰਪਨੀਆਂ ਵਿੱਚ ਐਪਲ ਉੱਤੇ “ਡੇਟਾ ਸੁਰੱਖਿਆ” ਦੇ ਮੱਦੇ ਨਜ਼ਰ ਪਾਬੰਦੀ ਲਗਾ ਦੇਣਗੇ।ਉਨ੍ਹਾਂ ਨੇ ਟਵੀਟ ਕੀਤਾ,“ਐਪਲ ਨੂੰ ਕੋਈ ਇਲਮ ਨਹੀਂ ਹੈ ਕਿ ਇੱਕ ਵਾਰ ਜਦੋਂ ਉਨ੍ਹਾਂ ਨੇ ਤੁਹਾਡਾ ਡੇਟਾ ਓਪਨ ਏਆਈ ਨੂੰ ਦੇ ਹੱਥਾਂ ਵਿੱਚ ਦੇ ਦਿੱਤਾ ਤਾਂ ਕੀ ਹੋਵੇਗਾ। ਉਹ ਤੁਹਾਨੂੰ ਵੇਚ ਰਹੇ ਹਨ।”ਐਪਲ ਉੱਪਰ ਪਿਛਲੇ ਲੰਬੇ ਸਮੇਂ ਤੋਂ ਲਗਾਤਾਰ ਦਬਾਅ ਬਣ ਰਿਹਾ ਸੀ ਕਿ ਉਹ ਵੀ ਆਪਣੇ ਉਤਪਾਦਾਂ ਵਿੱਚ ਏਆਈ ਦੇ ਔਜ਼ਾਰ ਸ਼ਾਮਲ ਕਰੇ, ਜਿਵੇਂ ਕਿ ਉਸ ਦੇ ਮੁਕਾਬਲੇਦਾਰਾਂ ਨੇ ਬਹੁਤ ਤੇਜ਼ੀ ਨਾਲ ਏਆਈ ਨੂੰ ਆਪਣੇ ਉਪਕਰਣਾਂ ਵਿੱਚ ਸ਼ਾਮਿਲ ਕੀਤਾ ਹੈ।

Total Views: 128 ,
Real Estate