ਕੈਨੇਡਾ ਦੀ ਇੰਟੈਲੀਜੈਂਸ ਏਜੰਸੀ ਦੇ ਮੁਖੀ ਡੇਵਿਡ ਵਿਗਨੇਓਲਟ ਨੇ ਇਸ ਸਾਲ ਫਰਵਰੀ ਤੇ ਮਾਰਚ ਵਿਚ ਚੁੱਪ ਚੁਪੀਤੇ ਦੋ ਵਾਰ ਭਾਰਤ ਦੀ ਫੇਰੀ ਦੌਰਾਨ ਭਾਰਤੀ ਅਧਿਕਾਰੀਆਂ ਨਾਲ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਨਾਲ ਜੁੜੇ ਕੇਸ ਬਾਰੇ ਜਾਣਕਾਰੀ ਸਾਂਝੀ ਕੀਤੀ ਸੀ। ਇਸ ਪੂਰੇ ਮਾਮਲੇ ਤੋਂ ਜਾਣੂ ਵਿਅਕਤੀਆਂ ਨੇ ਕਿਹਾ ਕਿ ਕੈਨੇਡੀਅਨ ਸਕਿਓਰਿਟੀ ਇੰਟੈਲੀਜੈਂਸ ਸੇਵਾ (ਸੀਐੱਸਆਈਐੱਸ) ਦੇ ਨਿਰਦੇਸ਼ਕ ਵਿਗਨੇਓਲਟ ਨੇ ਨਿੱਝਰ ਦੀ ਹੱਤਿਆ ਨੂੰ ਲੈ ਕੇ ਓਟਵਾ ਵੱਲੋਂ ਹੁਣ ਤੱਕ ਕੀਤੀ ਜਾਂਚ ਦੇ ਵੇਰਵੇ ਭਾਰਤ ਨਾਲ ਸਾਂਝੇ ਕੀਤੇ ਹਨ। ਰੌਇਲ ਕੈਨੇਡੀਅਨ ਮਾਊਂਟਿਡ ਪੁਲੀਸ ਵੱਲੋਂ ਨਿੱਝਰ ਹੱਤਿਆ ਮਾਮਲੇ ਵਿਚ ਤਿੰਨ ਭਾਰਤੀ ਨਾਗਰਿਕਾਂ- ਕਰਨਪ੍ਰੀਤ ਸਿੰਘ (28), ਕਮਲਪ੍ਰੀਤ ਸਿੰਘ (22) ਤੇ ਕਰਨ ਬਰਾੜ (22) ਨੂੰ ਗ੍ਰਿਫ਼ਤਾਰ ਕੀਤੇ ਜਾਣ ਤੋਂ ਪਹਿਲਾਂ ਵਿਗਨੇਓਲਟ ਨੇ ਭਾਰਤ ਦਾ ਦੌਰਾ ਕੀਤਾ ਸੀ। ਇਕ ਹੋਰ ਮੁਲਜ਼ਮ ਅਮਨਦੀਪ ਸਿੰਘ ਨੂੰ ਕੈਨੇਡੀਅਨ ਅਥਾਰਿਟੀਜ਼ ਨੇ ਬਾਅਦ ਵਿਚ ਕਾਬੂ ਕੀਤਾ ਸੀ।
Total Views: 154 ,
Real Estate



















