ਫਰੀਦਕੋਟ ਹਲਕੇ ਤੋਂ ਚੋਣ ਜਿੱਤ ਕੇ ਸਰਬਜੀਤ ਸਿੰਘ ਇੱਕੋ ਪਰਿਵਾਰ ਵਿੱਚੋਂ ਤੀਜੀ ਪੀੜੀ ਵਾਲਾ ਪਾਰਲੀਮੈਂਟ ਮੈਂਬਰ ਬਣਿਆ ਹੈ।1989 ਦੀ ਚੋਣ ਮੌਕੇ ਉਹਨਾਂ ਦੇ ਦਾਦਾ ਸ੍ਰ ਸੁੱਚਾ ਸਿੰਘ ਮਲੋਆ ਅਤੇ ਉਹਦੇ ਮਾਤਾ ਬੀਬੀ ਬਿਮਲ ਕੌਰ ਖਾਲਸਾ ਲੋਕ ਸਭਾ ਦੀ ਚੋਣ ਜਿੱਤੇ ਸਨ। ਬੀਬੀ ਖਾਲਸਾ ਉਸ ਵੇਲੇ ਹਲਕਾ ਰੋਪੜ ਤੋਂ ਸ਼੍ਰੋਮਣੀ ਅਕਾਲੀ ਦਲ (ਮਾਨ) ਦੇ ਉਮੀਦਵਾਰ ਸਨ ਪਰ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਵੀ ਹਮਾਇਤ ਹਾਸਲ ਸੀ। ਸ੍ਰ ਸੁੱਚਾ ਸਿੰਘ ਮਲੋਆ ਵੀ ਬਠਿੰਡੇ ਤੋਂ ਸ਼੍ਰੋਮਣੀ ਅਕਾਲੀ ਦਲ (ਮਾਨ) ਦੇ ਉਮੀਦਵਾਰ ਸਨ ਪਰ ਉੱਥੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਅਕਾਲੀ ਦਲ (ਬਰਨਾਲਾ) ਨੇ ਵੀ ਆਪਦੇ ਉਮੀਦਵਾਰ ਖੜੇ ਕੀਤੇ ਹੋਏ ਸੀ।ਬਾਦਲ ਦਲ ਉਮੀਦਵਾਰ ਗੁਰਦੇਵ ਸਿੰਘ ਬਾਦਲ ਅਤੇ ਬਰਨਾਲਾ ਅਕਾਲੀ ਦਲ ਦੇ ਤੇਜਾ ਸਿੰਘ ਦਰਦੀ ਉਮੀਦਵਾਰ ਸਨ।ਦੋਵਾਂ ਅਕਾਲੀ ਦਲਾਂ ਦੀ ਮੁਖਾਲਫਤ ਦੇ ਬਾਵਜੂਦ ਸੁੱਚਾ ਸਿੰਘ ਮਲੋਆ ਨੇ 51 ਫੀਸਦ ਵੋਟਾਂ ਹਾਸਲ ਕੀਤੀਆਂ ਸਨ।
Total Views: 303 ,
Real Estate
















