ਮਾਲੇਰਕੋਟਲਾ ਦੇ ਜੰਮਪਲ ਅਮੇਠੀ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕਿਸ਼ੋਰੀ ਲਾਲ ਸ਼ਰਮਾ ਨੇ ਅਮੇਠੀ ਲੋਕ ਸਭਾ ਸੀਟ ਤੋਂ ਭਾਜਪਾ ਦੀ ਉਮੀਦਵਾਰ ਕੈਬਨਿਟ ਮੰਤਰੀ ਸਮ੍ਰਿਤੀ ਇਰਾਨੀ ਨੂੰ ਇਕ ਲੱਖ ਵੋਟਾਂ ਦੇ ਵੱਡੇ ਫ਼ਰਕ ਨਾਲ ਹਰਾ ਕੇ ਜਿੱਤੀ ਹੈ। ਕਿਸ਼ੋਰੀ ਲਾਲ ਸ਼ਰਮਾ ਦਾ ਪਿਛੋਕੜ ਮਾਲੇਰਕੋਟਲਾ ਨਾਲ ਹੈ। ਕਿਸ਼ੋਰੀ ਲਾਲ ਦੇ ਪਿਤਾ ਅਮਰ ਚੰਦ ਸ਼ਰਮਾ ਜੀ ਮਾਲੇਰਕੋਟਲਾ ਦੇ ਛੋਟਾ ਚੌਂਕ ਵਿਖੇ ਬੇਕਰੀ ਦੀ ਦੁਕਾਨ ਕਰਦੇ ਸਨ। ਸੰਨ 1977 ਵਿੱਚ ਦਸਵੀਂ ਕਰਨ ਉਪਰੰਤ ਕਿਸ਼ੋਰੀ ਲਾਲ ਆਪਣੇ ਵੱਡੇ ਭਰਾ ਲੇਖ ਰਾਜ ਸ਼ਰਮਾ ਕੋਲ ਰੇਡਿਓ ਦਾ ਕੰਮ ਸਿੱਖਣ ਲਈ ਚਲੇ ਗਏ ਕਿਸ਼ੋਰੀ ਲਾਲ ਸ਼ਰਮਾ ਲੁਧਿਆਣਾ ਵਿਖੇ ਰੇਡਿਓ ਦੇ ਕੰਮ ਸਿਖਣ ਉਪਰੰਤ ਸੰਨ 1983 ਵਿੱਚ ਅਮੇਠੀ ਚਲੇ ਗਏ ਜਿੱਥੇ ਉਨ੍ਹਾਂ ਕਾਂਗਰਸ ਵਿੱਚ ਸ਼ਮੂਲੀਅਤ ਕੀਤੀ ਜਿੱਥੇ ਉਨ੍ਹਾਂ ਦੀ ਗਾਂਧੀ ਪਰਿਵਾਰ ਨਾਲ ਨੇੜਤਾ ਵਧੀ । ਕਿਸ਼ੋਰੀ ਲਾਲ ਸ਼ਰਮਾ ਦਾ ਭਰਾ ਪ੍ਰੇਮ ਨਾਥ ਸ਼ਰਮਾ ਅੱਜ ਵੀ ਮਾਲੇਰਕੋਟਲਾ ਦੇ ਛੋਟਾ ਚੌਂਕ ਵਿਖੇ ਬੇਕਰੀ ਦੀ ਦੁਕਾਨ ਚਲਾ ਰਿਹਾ ਹੈ।
Total Views: 290 ,
Real Estate
















