ਲੋਕ ਸਭਾ ਚੋਣਾਂ ਲਈ ਇਸ ਵਾਰ ਕੁਲ 8,360 ਉਮੀਦਵਾਰ ਮੈਦਾਨ ’ਚ ਹਨ। ਅਧਿਕਾਰਤ ਅੰਕੜਿਆਂ ਦੇ ਵਿਸ਼ਲੇਸ਼ਣ ਤੋਂ ਪਤਾ ਲਗਦਾ ਹੈ ਕਿ 1996 ਦੀਆਂ ਸੰਸਦੀ ਚੋਣਾਂ ਤੋਂ ਬਾਅਦ ਇਸ ਚੋਣ ’ਚ ਸੱਭ ਤੋਂ ਵੱਧ ਉਮੀਦਵਾਰ ਚੋਣ ਲੜ ਰਹੇ ਹਨ। 2019 ਦੀਆਂ 543 ਲੋਕ ਸਭਾ ਸੀਟਾਂ ਲਈ 8,039 ਉਮੀਦਵਾਰ ਮੈਦਾਨ ’ਚ ਸਨ ਅਤੇ 1996 ’ਚ ਰੀਕਾਰਡ 13,952 ਉਮੀਦਵਾਰ ਚੋਣ ਮੈਦਾਨ ’ਚ ਸਨ। 2024 ਦੀਆਂ ਆਮ ਚੋਣਾਂ ਸੱਤ ਪੜਾਵਾਂ ’ਚ ਹੋ ਰਹੀਆਂ ਹਨ। ਵੋਟਿੰਗ ਦੇ ਪੰਜ ਗੇੜ ਪੂਰੇ ਹੋ ਚੁਕੇ ਹਨ। ਛੇਵਾਂ ਅਤੇ ਆਖਰੀ ਪੜਾਅ ਕ੍ਰਮਵਾਰ 25 ਮਈ ਅਤੇ 1 ਜੂਨ ਨੂੰ ਹੋਵੇਗਾ। ਵੋਟਾਂ ਦੀ ਗਿਣਤੀ 4 ਜੂਨ ਨੂੰ ਹੋਵੇਗੀ। ਚੌਥੇ ਪੜਾਅ ’ਚ 13 ਮਈ ਨੂੰ 10 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 96 ਸੰਸਦੀ ਸੀਟਾਂ ’ਤੇ ਵੋਟਿੰਗ ਹੋਈ ਸੀ। ਇਸ ਪੜਾਅ ’ਚ ਸੱਭ ਤੋਂ ਵੱਧ 1,717 ਉਮੀਦਵਾਰ ਮੈਦਾਨ ’ਚ ਸਨ।Total Views: 246 ,
Real Estate



















