ਤਿੰਨ ਹਫ਼ਤਿਆਂ ਬਾਅਦ ਘਰ ਪਰਤੇ ‘ਤਾਰਕ ਮਹਿਤਾ…’ ਦੇ ਅਦਾਕਾਰ ਗੁਰਚਰਨ ਸਿੰਘ

ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਦੇ ਅਦਾਕਾਰ ਗੁਰਚਰਨ ਸਿੰਘ ਤਿੰਨ ਹਫ਼ਤਿਆਂ ਬਾਅਦ ਸ਼ੁੱਕਰਵਾਰ ਨੂੰ ਅਪਣੇ ਘਰ ਪਰਤ ਆਏ ਹਨ। ਉਹ 22 ਅਪ੍ਰੈਲ ਤੋਂ ਲਾਪਤਾ ਸਨ। ਦਿੱਲੀ ਪੁਲਿਸ ਅਨੁਸਾਰ ਗੁਰਚਰਨ ਸਿੰਘ ਨੇ ਪੁੱਛਗਿੱਛ ਦੌਰਾਨ ਦਸਿਆ ਕਿ ਉਹ ਦੁਨੀਆਦਾਰੀ ਛੱਡ ਕੇ ਧਾਰਮਿਕ ਯਾਤਰਾ ‘ਤੇ ਗਏ ਸਨ। ਉਨ੍ਹਾਂ ਕਿਹਾ ਕਿ ਇਨ੍ਹਾਂ ਤਿੰਨ ਹਫ਼ਤਿਆਂ ਵਿਚ ਉਨ੍ਹਾਂ ਅੰਮ੍ਰਿਤਸਰ, ਲੁਧਿਆਣਾ ਸਮੇਤ ਕਈ ਸ਼ਹਿਰਾਂ ਦੇ ਗੁਰਦੁਆਰਿਆਂ ਦੇ ਦਰਸ਼ਨ ਕੀਤੇ। ਬਾਅਦ ਵਿਚ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਉਨ੍ਹਾਂ ਨੂੰ ਘਰ ਪਰਤਣਾ ਚਾਹੀਦਾ ਹੈ, ਇਸ ਲਈ ਉਹ ਵਾਪਸ ਆ ਗਏ।

Total Views: 242 ,
Real Estate