ਸਾਬਕਾ ਡੀਜੀ ਦਿਨਕਰ ਗੁਪਤਾ ਨੂੰ ਜ਼ੈੱਡ-ਪਲੱਸ ਸੁਰੱਖਿਆ

ਕੇਂਦਰ ਸਰਕਾਰ ਵੱਲੋਂ ਕੌਮੀ ਜਾਂਚ ਏਜੰਸੀ (ਐੱਨਆਈਏ) ਦੇ ਸਾਬਕਾ ਡਾਇਰੈਕਟਰ ਜਨਰਲ (ਡੀਜੀ) ਦਿਨਕਰ ਗੁਪਤਾ ਨੂੰ ਜ਼ੈੱਡ-ਪਲੱਸ ਸ਼੍ਰੇਣੀ ਦੀ ਵੀਆਈਪੀ ਸੁਰੱਖਿਆ ਛੱਤਰੀ ਮੁਹੱਈਆ ਕਰਵਾਈ ਗਈ ਹੈ। ਖਬਰਾਂ ਅਨੁਸਾਰ ਪੰਜਾਬ ਪੁਲੀਸ ਦੇ ਸਾਬਕਾ ਡੀਜੀਪੀ ਦਿਨਕਰ ਗੁਪਤਾ ਅਪਰੈਲ ਮਹੀਨੇ ਸੇਵਾਮੁਕਤ ਹੋਏ ਸਨ। 1987 ਬੈਚ ਦੇ ਆਈਪੀਐੱਸ ਅਧਿਕਾਰੀ ਦੀ ਸੁਰੱਖਿਆ ਦਾ ਜ਼ਿੰਮਾ ਕੇਂਦਰੀ ਰਿਜ਼ਰਵ ਪੁਲੀਸ ਫੋਰਸ (ਸੀਆਰਪੀਐੱਫ) ਦੇ ਵੀਆਈਪੀ ਸਕਿਉਰਿਟੀ ਵਿੰਗ ਨੂੰ ਸੌਂਪਿਆ ਗਿਆ ਹੈ। ਖਬਰਾਂ ਅਨੁਸਾਰ ਗੁਪਤਾ ਦੀ ਪੰਜਾਬ ਤੇ ਦਿੱਲੀ ਵਿੱਚ ਮੌਜੂਦਗੀ ਦੌਰਾਨ ਸੀਆਰਪੀਐੱਫ ਦੇ 40 ਮੈਂਬਰੀ ਦਸਤੇ ਦੇ ਜਵਾਨ ਵਾਰੀ ਸਿਰ ਉਨ੍ਹਾਂ ਦੀ ਸੁਰੱਖਿਆ ’ਚ ਤਾਇਨਾਤ ਰਹਿਣਗੇ।

Total Views: 255 ,
Real Estate