ਸੱਤ ਹਫ਼ਤਿਆਂ ਤੋਂ ਸਮੁੰਦਰੀ ਜਹਾਜ਼ ‘ਚ ਕੈਦੀਆਂ ਵਾਂਗ ਜ਼ਿੰਦਗੀ ਬਿਤਾ ਰਹੇ ਚਾਲਕ ਦਲ ਦੇ ਮੈਂਬਰ

ਸੋਮਵਾਰ ਨੂੰ ਜਦੋਂ ‘ਡਾਲੀ’ ਨਾਂ ਦੇ ਜਹਾਜ਼ ਨੂੰ ਟੁੱਟ ਚੁੱਕੇ ਪੁਲ ਦੇ ਮਲਬੇ ਤੋਂ ਬਾਹਰ ਕੱਢਣ ਲਈ ਕੰਟਰੋਲਡ ਧਮਾਕੇ ਕੀਤੇ ਗਏ, ਉਦੋਂ ਲਗਭਗ ਦੋ ਦਰਜਨ ਚਾਲਕ ਦਲ ਦੇ ਮੈਂਬਰ ਇਸ ਵਿਸ਼ਾਲ ਜਹਾਜ਼ ਵਿੱਚ ਮੌਜੂਦ ਸਨ।ਇਕੱਠੇ ਧਮਾਕੇ ਕਰਨ ਨਾਲ ਬਾਲਟੀਮੋਰ ਦੇ ਪ੍ਰਸਿੱਧ ਫ੍ਰਾਂਸਿਸ ਸਕੌਟ ਪੁਲ ਦੇ ਟੁਕੜੇ ਵੀ ਮੈਰੀਲੈਂਡ ਦੀ ਪਟਾਪਸਕੋ ਨਦੀ ਦੇ ਪਾਣੀ ਵਿੱਚ ਡੁੱਬ ਗਏ। ਸੱਤ ਹਫ਼ਤੇ ਪਹਿਲਾਂ ਜਹਾਜ਼ ਦੇ ਪੁਲ ਨਾਲ ਟਕਰਾਉਣ ਕਾਰਨ ਛੇ ਲੋਕਾਂ ਦੀ ਮੌਤ ਹੋ ਗਈ ਸੀ।ਪ੍ਰਸ਼ਾਸਨ ਅਤੇ ਚਾਲਕ ਦਲ ਨੂੰ ਉਮੀਦ ਹੈ ਕਿ ਇਹ ਧਮਾਕੇ ਇੱਕ ਲੰਬੀ ਪ੍ਰਕਿਰਿਆ ਦੇ ਅੰਤ ਦੀ ਸ਼ੁਰੂਆਤ ਕਰਨਗੇ। ਉਨ੍ਹਾਂ ਦਾ ਮੰਨਣਾ ਹੈ ਕਿ ਦੁਨੀਆਂ ਤੋਂ ਅਲੱਗ-ਥਲੱਗ ਇਸ ਜਹਾਜ਼ ’ਤੇ ਮੌਜੂਦ 21 ਲੋਕ ਹਜ਼ਾਰਾਂ ਮੀਲ ਦੂਰ ਆਪਣੇ ਘਰਾਂ ਨੂੰ ਜਾ ਸਕਣਗੇ।ਹਾਲਾਂਕਿ ਅਜੇ ਇਹ ਸਪੱਸ਼ਟ ਨਹੀਂ ਹੈ ਕਿ ਇਹ ਲੋਕ ਆਪਣੇ ਘਰ ਕਦੋਂ ਪਰਤ ਸਕਣਗੇ।298 ਮੀਟਰ ਲੰਬੇ ਜਹਾਜ਼ ਡਾਲੀ ਨੇ ਬਾਲਟੀਮੋਰ ਤੋਂ ਸ਼੍ਰੀਲੰਕਾ ਵੱਲ ਜਾਂਦੇ ਹੋਏ ਆਪਣੇ 27ਵੇਂ ਦਿਨ ਦੇ ਸਫ਼ਰ ਦੀ ਸ਼ੁਰੂਆਤ ਕੀਤੀ ਹੀ ਸੀ ਜਦੋਂ ਉਹ ਫ੍ਰਾਂਸਿਸ ਸਕੌਟ ਦੀ ਬ੍ਰਿਜ ਨਾਲ ਟਕਰਾ ਕੇ ਫਸ ਗਿਆ। ਨਤੀਜੇ ਵਜੋਂ ਇਸ ਜਹਾਜ਼ ’ਤੇ ਲੱਦਿਆ ਹਜ਼ਾਰਾਂ ਟਨ ਸਟੀਲ ਅਤੇ ਸੀਮਿੰਟ ਵੀ ਪਟਾਪਸਕੋ ਨਦੀ ਵਿੱਚ ਵਹਿ ਗਿਆ।ਐੱਨਟੀਐੱਸਬੀ ਦੀ ਸ਼ੁਰੂਆਤੀ ਜਾਂਚ ਰਿਪੋਰਟ ਵਿੱਚ ਸਾਹਮਣੇ ਆਇਆ ਹੈ ਕਿ ਘਟਨਾ ਤੋਂ ਪਹਿਲਾਂ ਜਹਾਜ਼ ’ਤੇ ਦੋ ਵਾਰ ਬਲੈਕਆਊਟ ਹੋਇਆ, ਜਿਸ ਨਾਲ ਇਸ ਜਹਾਜ਼ ਦੇ ਕਈ ਉਪਕਰਨਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ।
ਇਸ ਹਫ਼ਤੇ ਜਹਾਜ਼ ਦੇ ਬਾਹਰ ਨਿਕਲਣ ਦੀ ਉਮੀਦ ਕੀਤੀ ਜਾ ਰਹੀ ਹੈ ਪਰ ਇਹ ਅਸਪੱਸ਼ਟ ਹੈ ਕਿ ਜਹਾਜ਼ ਨੂੰ 3.7 ਕਿਲੋਮੀਟਰ ਦੂਰ ਤੱਟ ਤੱਕ ਕਦੋਂ ਲੈ ਜਾਇਆ ਜਾਵੇਗਾ। ਫਿਲਹਾਲ ਜਹਾਜ਼ ’ਤੇ ਮੌਜੂਦ ਲੋਕਾਂ ਨੂੰ ਸਿਮ ਕਾਰਡ ਅਤੇ ਟੈਂਪਰੇਰੀ ਮੋਬਾਇਲ ਫੋਨ ਦਿੱਤੇ ਗਏ ਹਨ, ਜਿਨ੍ਹਾਂ ਵਿੱਚ ਇੰਟਰਨੈੱਟ ਨਹੀਂ ਹੈ।ਇਨ੍ਹਾਂ ਨੂੰ ਅਲੱਗ-ਅਲੱਗ ਕਮਿਊਨਿਟੀ ਗਰੁੱਪਾਂ ਅਤੇ ਕੁਝ ਹੋਰ ਲੋਕਾਂ ਨੇ ਵੀ ਖਾਣ-ਪੀਣ ਦੀਆਂ ਚੀਜ਼ਾਂ, ਰਜ਼ਾਈਆਂ ਆਦਿ ਪਹੁੰਚਾਈਆਂ ਹਨ।

Total Views: 142 ,
Real Estate