ਅਦਾਕਾਰ ਹੋਇਆ ਲਾਪਤਾ !

‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਦੇ ਸੋਢੀ ਗੁਰਚਰਨ ਸਿੰਘ ਫਿਲਹਾਲ ਲਾਪਤਾ ਹਨ। ਉਹ ਦਿੱਲੀ ਤੋਂ ਮੁੰਬਈ ਜਾਣ ਲਈ ਨਿਕਲੇ ਸਨ, ਪਰ ਮੁੰਬਈ ਨਹੀਂ ਪਹੁੰਚੇ।ਕੁਝ ਦਿਨ ਪਹਿਲਾਂ ਉਹ ਮੁੰਬਈ ਤੋਂ ਦਿੱਲੀ ਆਪਣੇ ਪਿਤਾ ਦਾ ਜਨਮਦਿਨ ਮਨਾਉਣ ਆਏ ਸਨ।ਇਸ ਤੋਂ ਬਾਅਦ ਉਹ 22 ਅਪ੍ਰੈਲ ਨੂੰ ਵਾਪਸ ਮੁੰਬਈ ਜਾਣ ਲਈ ਰਵਾਨਾ ਹੋਏ, ਪਰ ਨਾ ਤਾਂ ਉਹ ਮੁੰਬਈ ਪਹੁੰਚੇ ਅਤੇ ਨਾ ਹੀ ਆਪਣੇ ਘਰ ਪਰਤੇ। ਅਜਿਹੇ ‘ਚ ਉਹ ਕਿੱਥੇ ਹਨ, ਇਸ ਸਬੰਧੀ ਪਰਿਵਾਰ ਨੂੰ ਕੋਈ ਜਾਣਕਾਰੀ ਨਹੀਂ ਹੈ।ਗੁਰਚਰਨ ਦੇ ਕਰੀਬੀ ਦੋਸਤ ਐੱਮ. ਐੱਸ. ਸੋਨੀ ਨੇ ਕਿਹਾ ਕਿ ਉਨ੍ਹਾਂ ਦੇ ਮਾਪੇ ਚਿੰਤਤ ਹਨ ਅਤੇ ਦਿੱਲੀ ਵਿਚ ਰਿਪੋਰਟ ਦਰਜ ਕਰਵਾਈ ਗਈ ਹੈ।

Total Views: 157 ,
Real Estate