ਰੂਸ ਅਤੇ ਚੀਨ ਨੇ ਵਪਾਰ ‘ਚ ਬੰਦ ਕੀਤੀ ਡਾਲਰ ਦੀ ਵਰਤੋਂ

ਰੂਸ ਅਤੇ ਚੀਨ ਨੇ ਦੁਵੱਲੇ ਵਪਾਰ ਵਿੱਚ ਡਾਲਰ ਦੀ ਵਰਤੋਂ ਬੰਦ ਕਰ ਦਿੱਤੀ ਹੈ। ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਰੂਸ ਦੇ ਖੇਤਰੀ ਮੁਖੀਆਂ ਦੀ ਬੈਠਕ ਦੌਰਾਨ ਇਹ ਜਾਣਕਾਰੀ ਦਿੱਤੀ ਹੈ। ਲਾਵਰੋਵ ਨੇ ਕਿਹਾ ਕਿ ਦੋਵੇਂ ਦੇਸ਼ ਆਪਸੀ ਵਪਾਰ ਵਿੱਚ ਸਥਾਨਕ ਕਰੰਸੀ ਦੀ ਵਰਤੋਂ ਕਰ ਰਹੇ ਹਨ। ਪੱਛਮੀ ਦੇਸ਼ਾਂ ਵੱਲੋਂ ਦੋਵਾਂ ਦੇਸ਼ਾਂ ਦੇ ਆਰਥਿਕ ਸਬੰਧਾਂ ਵਿੱਚ ਰੁਕਾਵਟਾਂ ਪੈਦਾ ਕਰਨ ਦੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਰੂਸ ਅਤੇ ਚੀਨ ਵਿਚਾਲੇ ਆਰਥਿਕ ਸਬੰਧਾਂ ਵਿਚ ਤੇਜ਼ੀ ਨਾਲ ਅੱਗੇ ਵੱਧ ਰਹੇ ਹਨ।ਦੋਵਾਂ ਦੇਸ਼ਾਂ ਵਿਚਾਲੇ ਹੋ ਰਹੇ ਕੁੱਲ ਵਪਾਰ ਵਿਚ 90 ਫ਼ੀਸਦੀ ਵਪਾਰ ਸਥਾਨਕ ਕਰੰਸੀ ਰਾਹੀਂ ਕੀਤਾ ਜਾ ਰਿਹਾ ਹੈ।

Total Views: 81 ,
Real Estate