ਸਿਡਨੀ ’ਚ ਇਕ ਹੋਰ ਚਾਕੂਬਾਜ਼ੀ ਦੀ ਘਟਨਾ

ਆਸਟ੍ਰੇਲੀਆ ਦੀ ਪੁਲਿਸ ਨੇ ਸਿਡਨੀ ਦੇ ਇਕ ਚਰਚ ’ਚ ਤਿੰਨ ਸ਼ਰਧਾਲੂਆਂ ਅਤੇ ਇਕ ਬਿਸ਼ਪ ਨੂੰ ਚਾਕੂ ਮਾਰ ਕੇ ਜ਼ਖਮੀ ਕਰਨ ਦੇ ਦੋਸ਼ ’ਚ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਦਸਿਆ ਕਿ ਬਿਸ਼ਪ ਸਮੇਤ ਚਾਰੇ ਜ਼ਖਮੀ ਖਤਰੇ ਤੋਂ ਬਾਹਰ ਹਨ ਅਤੇ ਉਨ੍ਹਾਂ ਨੂੰ ਕੋਈ ਜਾਨਲੇਵਾ ਸੱਟ ਨਹੀਂ ਲੱਗੀ ਹੈ। ਪੁਲਿਸ ਨੇ ਦਸਿਆ ਕਿ ਇਹ ਘਟਨਾ ਸੋਮਵਾਰ ਸ਼ਾਮ ਨੂੰ ਵਾਪਰੀ ਜਦੋਂ ਇਕ ‘ਚਰਚ ਸੇਵਾ’ ਪ੍ਰਸਾਰਿਤ ਕੀਤੀ ਜਾ ਰਹੀ ਸੀ। ਆਰਥੋਡਾਕਸ ਅਸੀਰੀਅਨ ਚਰਚ ਇਸ ਸੇਵਾ ਨੂੰ ਆਨਲਾਈਨ ਪ੍ਰਸਾਰਿਤ ਕਰਦਾ ਹੈ।ਸੋਸ਼ਲ ਮੀਡੀਆ ’ਤੇ ਇਕ ਵੀਡੀਉ ਵਾਇਰਲ ਹੋ ਰਿਹਾ ਹੈ, ਜਿਸ ’ਚ ਕਾਲੇ ਕਪੜੇ ਪਹਿਨੇ ਇਕ ਵਿਅਕਤੀ ਉਪਨਗਰ ਵੇਕਲੇ ’ਚ ‘ਕ੍ਰਾਈਸਟ ਦਿ ਗੁੱਡ ਸ਼ੈਫਰਡ’ ਦੇ ਬਿਸ਼ਪ ਕੋਲ ਆ ਰਿਹਾ ਹੈ ਅਤੇ ਉਸ ਦੇ ਸਿਰ ਅਤੇ ਸਰੀਰ ਦੇ ਉੱਪਰਲੇ ਹਿੱਸੇ ’ਤੇ ਕਈ ਵਾਰ ਚਾਕੂ ਮਾਰ ਰਿਹਾ ਹੈ।

Total Views: 154 ,
Real Estate