ਅੱਖਾਂ ਤੋਂ ਦੇਖ ਨਹੀਂ ਸਕਦੀ ਬ੍ਰਿਟੇਨ ਦੀ ਰਾਜਦੂਤ !

ਵਿਕਟੋਰੀਆ ਹੈਰੀਸਨ ਬ੍ਰਿਟੇਨ ਦੀ ਪਹਿਲੀ ਪੂਰਨ ਰੂਪ ਵਿੱਚ ਜੋਤ ਹੀਣ ਮਹਿਲਾ ਹੈ। ਜੋ ਦੇਸ ਦੀ ਵਿਦੇਸ਼ ਵਿੱਚ ਰਾਜਦੂਤ ਦੇ ਅਹੁਦੇ ਤੱਕ ਪਹੁੰਚੇ ਹਨ।ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਦਾ ਜੋਤਹੀਣ ਹੋਣਾ ਕਿਵੇਂ ਪੂਰੀ ਦੁਨੀਆਂ ਵਿੱਚ ਅਸਰਦਾਰ ਹਸਤੀਆਂ ਨਾਲ ਰਿਸ਼ਤੇ ਬਣਾਉਣ ਵਿੱਚ ਉਨ੍ਹਾਂ ਦੀ ਮਦਦ ਕਰ ਸਕਦਾ ਹੈ।ਵਿਕਟੋਰੀਆ ਅਗਸਤ ਵਿੱਚ ਸਲੋਵੇਨੀਆ ਦੀ ਰਾਜਧਾਨੀ ਲਿਉਬਲਿਆਨਾ ਵਿੱਚ ਬ੍ਰਿਟੇਨ ਦੀ ਨੁਮਾਇੰਦਗੀ ਕਰਨਗੇ।ਉਸ ਤੋਂ ਪਹਿਲਾਂ ਉਹ ਸਲੋਵੇਨ ਬੋਲੀ ਵਿੱਚ ਮੁਹਾਰਤ ਬਣਾਉਣ ਵਿੱਚ ਰੁੱਝੇ ਹੋਏ ਹਨ।ਉਹ ਦੱਸਦੇ ਹਨ,“ਆਪਣੀ ਪਹਿਲੀ ਵਿਦੇਸ਼ੀ ਨਿਯੁਕਤੀ ਵਿੱਚ, ਮੈਨੂੰ ਨਹੀਂ ਪਤਾ ਸੀ ਕਿ ਮੇਰੀ ਰਿਹਾਇਸ਼ ਦੇ ਨਾਲ ਹੀ ਇੱਕ ਬਹੁਤ ਵਧੀਆ ਕੈਫੇ ਸੀ, ਕਿਉਂਕਿ ਮੈਂ ਕਦੇ ਉੱਥੇ ਗਈ ਹੀ ਨਹੀਂ, ਬਸ ਸਾਹਮਣੇ ਤੋਂ ਲੰਘ ਜਾਂਦੀ ਸੀ।”ਜਨਮ ਸਮੇਂ ਵਿਕਟੋਰੀਆ ਦੀ ਨਜ਼ਰ ਸਧਾਰਣ ਸੀ ਪਰ ਬਾਅਦ ਵਿੱਚ ਅੱਖ ਵਿੱਚ ਕੁਝ ਨੁਕਸ ਪੈਦਾ ਹੋ ਗਿਆ ਅਤੇ ਹੌਲੀ-ਹੌਲੀ ਉਨ੍ਹਾਂ ਦੀਆਂ ਅੱਖਾਂ ਦੀ ਰੌਸ਼ਨੀ ਜਾਂਦੀ ਰਹੀ।ਯੂਨੀਵਰਸਿਟੀ ਦੀ ਪੜ੍ਹਾਈ ਤੋਂ ਬਾਅਦ ਉਨ੍ਹਾਂ ਦੀ ਨਜ਼ਰ ਬਿਲਕੁਲ ਹੀ ਚਲੀ ਗਈ ਸੀ।

Total Views: 457 ,
Real Estate