ਸਾਬਕਾ ਕੇਂਦਰੀ ਮੰਤਰੀ ਨੇ ਕੀਤੀ ਆਪਣੇ ਮੁੰਡੇ ਨੂੰ ਹਰਾਉਣ ਦੀ ਅਪੀਲ

ਕਾਂਗਰਸ ਦੇ ਸੀਨੀਅਰ ਨੇਤਾ ਏਕੇ ਐਂਟਨੀ ਨੇ ਅੱਜ ਕਿਹਾ ਕਿ ਕੇਰਲ ਦੀ ਪਠਾਨਮਥਿੱਟਾ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਵਜੋਂ ਚੋਣ ਲੜ ਰਹੇ ਉਨ੍ਹਾਂ ਦੇ ਪੁੱਤਰ ਅਨਿਲ ਕੇ. ਐਂਟਨੀ ਨੂੰ ਚੋਣ ਜਿੱਤਣ ਨਹੀਂ ਦੇਣੀ ਚਾਹੀਦੀ। ਐਂਟਨੀ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਪੁੱਤਰ ਦੀ ਪਾਰਟੀ ਨੂੰ ਹਾਰ ਹੋਣੀ ਚਾਹੀਦੀ ਹੈ ਅਤੇ ਦੱਖਣੀ ਕੇਰਲਾ ਹਲਕੇ ਤੋਂ ਉਨ੍ਹਾਂ ਦੇ ਵਿਰੋਧੀ ਕਾਂਗਰਸ ਉਮੀਦਵਾਰ ਐਂਟੋ ਐਂਟਨੀ ਨੂੰ ਜਿੱਤਣਾ ਚਾਹੀਦਾ ਹੈ।

Total Views: 186 ,
Real Estate