ਨਾਈਟ ਕਲੱਬ ’ਚ ਲੱਗੀ ਅੱਗ, 29 ਲੋਕਾਂ ਦੀ ਮੌਤ

ਮੰਗਲਵਾਰ ਨੂੰ ਇਸਤਾਂਬੁਲ ਦੇ ਇਕ ਨਾਈਟ ਕਲੱਬ ’ਚ ਅੱਗ ਲੱਗਣ ਨਾਲ ਘੱਟੋ-ਘੱਟ 29 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਕਿਹਾ ਕਿ ਕਲੱਬ ਦੇ ਮੈਨੇਜਰਾਂ ਸਮੇਤ ਕੁੱਝ ਲੋਕਾਂ ਨੂੰ ਪੁੱਛ-ਪੜਤਾਲ ਲਈ ਹਿਰਾਸਤ ’ਚ ਲਿਆ ਗਿਆ ਹੈ। ਇਸਤਾਂਬੁਲ ਦੇ ਗਵਰਨਰ ਦੇ ਦਫਤਰ ਨੇ ਇਕ ਬਿਆਨ ਵਿਚ ਕਿਹਾ ਕਿ ਘੱਟੋ-ਘੱਟ ਇਕ ਵਿਅਕਤੀ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਨਾਈਟ ਕਲੱਬ ਨੂੰ ਨਵੀਨੀਕਰਨ ਦੇ ਕੰਮ ਲਈ ਬੰਦ ਕਰ ਦਿਤਾ ਗਿਆ ਸੀ। ਇਹ ਕਲੱਬ ਸ਼ਹਿਰ ਦੇ ਯੂਰਪੀਅਨ ਹਿੱਸੇ ਦੇ ਬੇਸਿਕਟਾਸ ਜ਼ਿਲ੍ਹੇ ਵਿਚ 16 ਮੰਜ਼ਲਾਂ ਦੀ ਰਿਹਾਇਸ਼ੀ ਇਮਾਰਤ ਦੀ ਹੇਠਲੀ ਮੰਜ਼ਿਲ ਅਤੇ ਬੇਸਮੈਂਟ ਵਿਚ ਸੀ, ਜਿਸ ਨੂੰ ਬੋਸਫੋਰਸ ਸਟ੍ਰੇਟ ਵਲੋਂ ਵੰਡਿਆ ਗਿਆ ਸੀ. ਅੱਗ ’ਤੇ ਕਾਬੂ ਪਾ ਲਿਆ ਗਿਆ ਹੈ।

Total Views: 256 ,
Real Estate