ਭੁਲੇਖਾ ਪਾਊ ਇਸ਼ਤਿਹਾਰਬਾਜ਼ੀ ਕੇਸ ਵਿੱਚ ਸੁਪਰੀਮ ਕੋਰਟ ਦੀ ਫਿਟਕਾਰ ਤੋਂ ਬਾਅਦ ਸਵਾਮੀ ਰਾਮਦੇਵ ਅਤੇ ਅਚਾਰੀਆ ਬਾਲਕ੍ਰਿਸ਼ਨ ਅਦਾਲਤ ਪਹੁੰਚੇ। ਰਾਮਦੇਵ ਨੇ ਬਿਨਾ ਸ਼ਰਤ ਮੁਆਫੀ ਮੰਗੀ । ਅਦਾਲਤ ਨੇ ਇਸਨੂੰ ਸਵੀਕਾਰ ਨਹੀਂ ਕੀਤਾ ਅਤੇ ਕਿਹਾ ਕਿ ਇਸ ਮਾਮਲੇ ਦੀ 10 ਅਪ੍ਰੈਲ ਨੂੰ ਦੁਬਾਰਾ ਸੁਣਵਾਈ ਹੋਵੇਗੀ। ਇਸ ਦੌਰਾਨ ਰਾਮਦੇਵ ਅਤੇ ਬਾਲਕ੍ਰਿਸ਼ਨ ਨੂੰ ਅਦਾਲਤ ‘ਚ ਮੌਜੂਦ ਰਹਿਣਾ ਪਵੇਗਾ। ਅਦਾਲਤ ਨੇ ਕੇਂਦਰ ਸਰਕਾਰ ਪ੍ਰਤੀ ਵੀ ਸਖਤ ਰੁਖ ਅਪਣਾਉਂਦੇ ਹੋਏ ਕਿਹਾ ਜਦੋਂ ਪਤੰਜਲੀ ਹਰ ਕਸਬੇ ‘ਚ ਜਾ ਕੇ ਕਹਿ ਸੀ ਕਿ ਐਲੋਪੈਥੀ ਨਾਲ ਕੋਵਿਡ ਤੋਂ ਕੋਈ ਰਾਹਤ ਨਹੀਂ ਮਿਲਦੀ ਤਾਂ ਕੇਂਦਰ ਸਰਕਾਰ ਨੇ ਆਪਣੀਆਂ ਅੱਖਾਂ ਬੰਦ ਕਿਉਂ ਰੱਖੀਆਂ ਸੀ।
ਗੁੰਮਰਾਹਕੁਨ ਪ੍ਰਚਾਰ ਦੇ ਮਾਮਲੇ ‘ਚ ਪਤੰਜਲੀ ਆਯੂਰਵੇਦ ਵੱਲੋਂ 21 ਮਾਰਚ ਨੂੰ ਵੀ ਮੁਆਫ਼ੀ ਮੰਗੀ ਗਈ ਸੀ । ਕੰਪਨੀ ਦੇ ਐਮਡੀ ਅਚਾਰੀਆ ਬਾਲ ਕ੍ਰਿਸ਼ਨ ਨੇ ਸੁਪਰੀਮ ਕੋਰਟ ‘ਚ ਮੁਆਫ਼ੀਨਾਮਾ ਦਾਖਿਲ ਕੀਤਾ ਸੀ । ਇਸ ਵਿੱਚ ਅਜਿਹੇ ਇਸ਼ਤਿਹਾਰ ਫਿਰ ਤੋਂ ਪ੍ਰਚਾਰਿਤ ਕਰਨ ਦਾ ਵਾਅਦਾ ਵੀ ਕੀਤਾ ਗਿਆ । ਬਾਲ ਕ੍ਰਿਸ਼ਨ ਨੇ ਦੱਸਿਆ ਕਿ ਕੰਪਨੀ ਦੇ ਮੀਡੀਆ ਵਿਭਾਗ ਨੂੰ ਸੁਪਰੀਮ ਕੋਰਟ ਦੇ ਹੁਕਮ ਦੀ ਜਾਣਕਾਰੀ ਨਹੀਂ ਸੀ ।
ਇਹ ਹੈ ਪੂਰਾ ਮਾਮਲਾ : ਇੰਡੀਅਨ ਮੈਡੀਕਲ ਐਸੋਸ਼ੀਏਸ਼ਨ ਨੇ 17 ਅਗਸਤ 2022 ਨੂੰ ਪਤੰਜਲੀ ਦੇ ਖਿਲਾਫ਼ ਪਟੀਸ਼ਨ ਪਾਈ ਸੀ । ਅਦਾਲਤ ਨੇ 21 ਨਵੰਬਰ 2023 ਨੂੰ ਪਤੰਜਲੀ ਨੂੰ ਗੁੰਮਰਾਹਕੁਨ ਪ੍ਰਚਾਰ ਨਾ ਕਰਨ ਦੇ ਹੁਕਮ ਦਿੱਤੇ ਸਨ। 27 ਫਰਵਰੀ 2024 ਨੂੰ ਕਿਹਾ ਸੀ ‘ ਪਤੰਜਲੀ ਭਰਮਾਉਣ ਵਾਲੇ ਦਾਅਵੇ ਕਰਕੇ ਦੇਸ਼ ਨੂੰ ਧੋਖਾ ਦੇ ਰਹੀ ਹੈ ਕਿ ਇਸਦੀਆਂ ਦਵਾਈਆਂ ਕੁਝ ਬਿਮਾਰੀਆਂ ਨੂੰ ਠੀਕ ਕਰ ਦੇਣਗੀਆਂ, ਜਦਕਿ ਇਸਦਾ ਕੋਈ ਠੋਸ ਪ੍ਰਮਾਣ ਨਹੀਂ ਹੈ।’
19 ਮਾਰਚ ਨੂੰ ਸੁਪਰੀਮ ਕੋਰਟ ਨੇ ਰਾਮਦੇਵ ਨੂੰ 2 ਅਪਰੈਲ ਨੂੰ ਅਦਾਲਤ ‘ਚ ਪੇਸ਼ ਹੋਣ ਦੇ ਹੁਕਮ ਦਿੱਤੇ ਸਨ।
ਭਰਮਾਉਣ ਵਾਲੇ ਪ੍ਰਚਾਰ ਲਈ ਰਾਮਦੇਵ ਨੂੰ ਮਾਫੀ ਸਵੀਕਾਰ ਨਹੀਂ -ਸੁਪਰੀਮ ਕੋਰਟ
Total Views: 139 ,
Real Estate