ਹੁਸਿ਼ਆਰਪੁਰ ਦਾ ਹੁੱਕੜਾਂ ਪਿੰਡ , ਤੇ ਉੱਥੋਂ ਦਾ ਜੰਮਪਲ ਰਾਮ ਦਿਆਲ , ਤਿੰਨਾਂ ਭਰਾਵਾਂ ਵਿੱਚੋਂ ਛੋਟਾ । 1996 ‘ਚ ਚੰਡੀਗੜ੍ਹ ਪੁਲਿਸ ਵਿੱਚ ਏਆਈਆਈ ਭਰਤੀ ਹੋਇਆ । ਉੱਥੋਂ ਹੀ ਯੂਐਨਓ ਮਿਸ਼ਨ ਜਾਣ ਦਾ ਮੌਕਾ ਮਿਲਿਆ । ਉਦੋਂ ਧਰਤੀ ‘ਤੇ ਪੈਰ ਨਹੀਂ ਲੱਗਦੇ ਸੀ , ਗਰੀਬੀ ਵਿੱਚੋਂ ਉੱਠੇ ਹੋਣ ਕਰਕੇ ਜਿੰਮੇਵਾਰੀਆਂ ਵੀ ਨਾਲ ਸੀ , ਮਿਸ਼ਨ ਤੇ ਜਾਂਦੇ ਹੋਏ ਚਾਰਟਡ ਜਹਾਜ਼ ‘ਚ 50 ਕਿਲੋ ਚੌਲ ਵੀ ਲੈ ਕੇ ਗਏ । ਮਿਸ਼ਨ ਯੂਰੋਪ ‘ਚ ਸੀ । ਉੱਥੋਂ ਇੱਕ ਦਿਨ ਫਰੈਕਫਰਟ ਘੁੰਮਣ ਗਏ ਅਤੇ ਰੇਲ ਗੱਡੀ ਚੜ੍ਹਦੇ ਸਮੇਂ ਅਜਿਹਾ ਹਾਦਸਾ ਵਾਪਰਿਆ ਬਚਪਨ ਦਾ ਅਥਲੀਟ ਰਾਮ ਦਿਆਲ ਦੋਵੇ ਲੱਤਾਂ ਗੁਆ ਬੈਠਾ । ਜਦੋਂ ਨਕਲੀ ਲੱਤਾਂ ਦੇ ਸਹਾਰੇ ਵਾਪਸ ਵਤਨ ਪਰਤਿਆ ਤਾਂ ਏਅਰਪੋਰਟ ਤੇ ਉਤਰਦੇ ਹੀ ਕਿਸੇ ਹਮਦਰਦ ਨੇ ‘ਅਸਲੀ ਇਨਸਾਨ ਦੀ ਕਹਾਣੀ ‘ ਹੱਥ ‘ਚ ਫੜਾ ਦਿੱਤੀ , ਜੀਹਨੇ ਜਿਉਣ ਲਈ ਉਤਸ਼ਾਹ ਭਰਨਾ ਸੀ।ਹਾਲਾਤ ਇਹ ਬਣੇ ਕਿ ਰਾਮ ਦਿਆਲ ਨੇ ਬਹੁਤ ਵਾਰ ਖੁਦਕਸ਼ੀ ਕਰਨ ਦੀ ਬਾਰੇ ਸੋਚਿਆ , ਪਰ ਬਾਪ ਵਰਗੇ ਵੱਡੇ ਭਰਾ ਨੇ ਹੱਲਾਸ਼ੇਰੀ ਦਿੱਤੀ । ਰਾਮ ਦਿਆਲ ਨੂੰ ਲੱਗਦਾ ਸੀ ਹੁਣ ਸਭ ਕੁਝ ਖਤਮ ਹੋ ਗਿਆ । ਜਦਕਿ ਵੱਡੇ ਭਰਾ ਨੇ ਕਿਹਾ
ਹੁਣ ਲੋਕਾਂ ਲਈ ਜਿਉਂ ਕੇ ਦੇਖ ।’
ਫਿਰ ਉਹ ਆਪਣੇ ਪਿੰਡ ਦੇ ਪ੍ਰਾਇਮਰੀ ਸਕੂਲ ਗਏ ਜਿੱਥੇ ਕਿੰਨੇ ਹੀ ਰਾਮ ਦਿਆਲ ਨੰਗੇ ਪੈਰੀਂ ਬੈਠੇ ਸੀ । ਤਾਂ ਠਾਣੇਦਾਰ ਰਾਮ ਦਿਆਲ ਨੂੰ ਆਪਣਾ ਬਚਪਨ ਯਾਦ ਆਇਆ ਜਦੋਂ ਉਹ ਵੀ ਨੰਗੇ ਪੈਰੀਂ ਸਕੂਲ ਜਾਂਦਾ ਸੀ । ਫਿਰ ਸਿੱਧਾ ਜਲੰਧਰ ਗਿਆ ਤੇ 20 ਹਜ਼ਾਰ ਰੁਪਏ ਨਾਲ ਕਿਤਾਬਾਂ , ਕਾਪੀਆਂ, ਪੈਨ , ਲੀੜੇ ਲੱਤੇ ਅਤੇ ਬੂਟ ਖਰੀਦੇ । ਪਿੰਡ ਆ ਕੇ ਆਪਣੇ ਸਕੂਲ ਤੋਂ ਬਿਨਾ ਨੇੜਲੇ ਅੱਧੀ ਦਰਜਨ ਪਿੰਡਾਂ ਦੇ ਜਵਾਕਾਂ ਨੂੰ ਸਹਿਯੋਗ ਦਿੱਤਾ । ਇੱਥੋ ਸੁਰੂ ਹੋਈ ਅਗਲੀ ਜਿੰਦਗੀ ।
ਹੁਣ ਉਹ ਨਵੋਦਿਆ ਸਕੂਲ ਬੱਚਿਆਂ ਦਾ ਕਰਵਾਉਣ ਲਈ ਗਰੀਬ ਬੱਚਿਆਂ ਨੂੰ ਪੜਾਉਂਦੇ ਹਨ ਅਤੇ ਬੱਚਿਆਂ ਨੂੰ ਇਹ ਵੀ ਨਹੀਂ ਪਤਾ ਕਿ ਠਾਣੇਦਾਰ ਹਨ ਕਿ ਨਵੋਦਿਆ ਦੇ ਟਰੇਨਰ ਨੇ ।
ਨਕਲੀ ਲੱਤਾਂ ਦੇ ਸਹਾਰੇ ਇਤਿਹਾਸ ਪੁਲਾਘਾਂ ਭਰਦਾ ਦੇਖਣਾ ਤਾਂ ਮਨੀਮਾਜਰਾ ਠਾਣੇ ਦੇ ਇੰਚਾਰਜ ਇੰਸਪੈਕਟਰ ਰਾਮ ਦਿਆਲ ਨੂੰ ਦੇਖ ਸਕਦੇ ਹੋ ।
ਆਉਣ ਵਾਲੇ ਦਿਨਾਂ ‘ਚ ਇਹਨਾਂ ਨਾਲ ਹੋਈ ਖਾਸ ਮੁਲਾਕਾਤ ਵੀਡਿਓ ਰਾਹੀਂ ਸਾਡੇ ਚੈਨਲ ਪੀਐਨਓ ਮੀਡੀਆ ਗਰੁੱਪ ਤੇ ਦੇਖ ਸਕੋਗੇ।
#ਸੁਖਨੈਬ_ਸਿੰਘ_ਸਿੱਧੂ
Total Views: 652 ,
Real Estate



















