VVPat ਸਬੰਧੀ ਪਟੀਸ਼ਨ ’ਤੇ ਚੋਣ ਕਮਿਸ਼ਨ ਤੇ ਕੇਂਦਰ ਤੋਂ ਜਵਾਬ ਤਲਬ

ਸੁਪਰੀਮ ਕੋਰਟ ਨੇ ਚੋਣਾਂ ’ਚ ਵੀਵੀਪੈਟ ਪਰਚੀਆਂ ਦੀ ਪੂਰੀ ਗਿਣਤੀ ਦੀ ਮੰਗ ਵਾਲੀ ਪਟੀਸ਼ਨ ’ਤੇ ਚੋਣ ਕਮਿਸ਼ਨ ਤੇ ਕੇਂਦਰ ਤੋਂ ਜਵਾਬ ਮੰਗਿਆ ਹੈ ਜੋ ਕਿ ਸਿਰਫ਼ ਪੰਜ ਈਵੀਐੱਮ ਦੀਆਂ ਪਰਚੀਆਂ ਦੀ ਪੁਸ਼ਟੀ ਕੀਤੇ ਜਾਣ ਦੀ ਮੌਜੂਦਾ ਰਵਾਇਤ ਤੋਂ ਉਲਟ ਹੈ। ਵੀਪੀਪੈਟ ਵੋਟ ਦੀ ਪੁਸ਼ਟੀ ਕਰਨ ਵਾਲਾ ਸਿਸਟਮ ਹੈ ਜੋ ਕਿ ਵੋਟਰ ਲਈ ਇਹ ਯਕੀਨੀ ਬਣਾਉਂਦਾ ਹੈ ਕਿ ਉਸ ਦੀ ਵੋਟ ਸਹੀ ਉਮੀਦਵਾਰ ਦੇ ਹੱਕ ਵਿੱਚ ਭੁਗਤੀ ਹੈ। ਜਸਟਿਸ ਬੀ.ਆਰ. ਗਵਈ ਤੇ ਜਸਟਿਸ ਸੰਦੀਪ ਮਹਿਤਾ ਦੇ ਬੈਂਚ ਨੇ ਚੋਣਾਂ ’ਚ ਵੀਵੀਪੈਟ ਪਰਚੀਆਂ ਦੀ ਪੂਰੀ ਗਿਣਤੀ ਦੀ ਮੰਗ ਕਰਨ ਵਾਲੇ ਕਾਰਕੁਨ ਅਰੁਣ ਕੁਮਾਰ ਅਗਰਵਾਲ ਦੀ ਪਟੀਸ਼ਨ ਦਾ ਨੋਟਿਸ ਲਿਆ। ਅਦਾਲਤ ਨੇ ਚੋਣ ਕਮਿਸ਼ਨ ਤੇ ਕੇਂਦਰ ਨੂੰ ਨੋਟਿਸ ਜਾਰੀ ਕਰਕੇ ਇਸ ਪਟੀਸ਼ਨ ’ਤੇ 17 ਮਈ ਤੱਕ ਜਵਾਬ ਮੰਗਿਆ ਹੈ।

Total Views: 96 ,
Real Estate