ਮਾਨਸਾ : ਸ਼ਹੀਦ ਭਗਤ ਸਿੰਘ ਕਲਾ ਮੰਚ ਪੰਜਾਬ ਵੱਲੋਂ ਹਰ ਸਾਲ ਕਰਵਾਏ ਜਾਂਦੇ ਕਲਾ ਕਿਤਾਬ ਮੇਲੇ ਵਿਚ ਦਿੱਤੇ ਜਾਣ ਵਾਲੇ ਐਵਾਰਡਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਮੰਚ ਦੇ ਮੁੱਖ ਸਰਪ੍ਰਸਤ ਪ੍ਰਿੰਸੀਪਲ ਦਰਸ਼ਨ ਸਿੰਘ ਦੀ ਸਰਪ੍ਰਸਤੀ ਵਿਚ ਸਲਾਹਕਾਰ ਦਰਸ਼ਨ ਜੋਗਾ, ਕਨਵੀਨਰ ਡਾ. ਕੁਲਦੀਪ ਸਿੰਘ ਅਤੇ ਕੋਰ ਕਮੇਟੀ ਦੇ ਮੈਂਬਰ ਗੁਰਨੈਬ ਮੰਘਾਣੀਆਂ, ਜਗਜੀਵਨ ਆਲੀਕੇ, ਗਗਨਦੀਪ ਸ਼ਰਮਾ, ਡਾ. ਕੁਲਦੀਪ ਚੌਹਾਨ, ਵਿਸ਼ਵਦੀਪ ਅਤੇ ਗੁਰਜੰਟ ਚਾਹਲ ਆਧਾਰਿਤ ਕਮੇਟੀ ਨੇ ਦੱਸਿਆ ਕਿ 25 26 27 ਮਾਰਚ ਨੂੰ ਮਾਤਾ ਸੁੰਦਰੀ ਗਰਲਜ ਕਾਲਜ ਮਾਨਸਾ ਵਿਖੇ ਕਰਵਾਏ ਜਾ ਰਹੇ ਕਲਾ ਕਿਤਾਬ ਮੇਲੇ ਦੌਰਾਨ ਇਸ ਵਾਰ ‘ਪ੍ਰੋਫੈਸਰ ਅਜਮੇਰ ਸਿੰਘ ਔਲਖ ਯਾਦਗਾਰੀ ਐਵਾਰਡ’ ਇਸ ਵਾਰ ਪੰਜਾਬੀ ਦੇ ਵੱਡੇ ਨਾਟਕਕਾਰ ਸਵਰਾਜਬੀਰ ਨੂੰ ਪ੍ਰਦਾਨ ਕੀਤਾ ਜਾਵੇਗਾ। ਇਹ ਐਵਾਰਡ ਪ੍ਰੋ. ਅਜਮੇਰ ਸਿੰਘ ਔਲਖ ਦੇ ਰੰਗਮੰਚੀ ਕਾਫ਼ਲੇ ਵਿਚ ਸ਼ਾਮਿਲ ਮੈਂਬਰ ਬਲਰਾਜ ਮਾਨ, ਰਾਜ ਜੋਸ਼ੀ, ਮਨਜੀਤ ਸਿੰਘ ਚਹਿਲ ਅਤੇ ਸਰਦੂਲ ਸਿੰਘ ਚਹਿਲ ਦੇ ਵਿਸ਼ੇਸ਼ ਸਹਿਯੋਗ ਨਾਲ ਪ੍ਰਦਾਨ ਕੀਤਾ ਜਾਵੇਗਾ। ‘ਜਤਿੰਦਰ ਬੋਹਾ ਯਾਦਗਾਰੀ ਯੁਵਾ ਪ੍ਰਤਿਭਾ ਐਵਾਰਡ’ ਸ਼ਹੀਦ ਭਗਤ ਕਲਾ ਕੇਂਦਰ ਦੇ ਸਹਿਯੋਗ ਨਾਲ ਅਦਾਕਾਰ ਅਤੇ ਖੋਜੀ ਡਾ.ਜਗਦੀਪ ਸੰਧੂ ਨੂੰ ਦਿੱਤਾ ਜਾ ਰਿਹਾ ਹੈ। ‘ਮਾਨਸਾ ਦਾ ਮਾਣ’ ਐਵਾਰਡ ਜਗਜੀਤ ਸਿੰਘ ਵਾਲੀਆ ਵੱਲੋਂ ਆਪਣੇ ਦਾਦਾ ਸੁਤੰਤਰਤਾ ਸੈਨਾਨੀ ਰਜਿੰਦਰ ਸਿੰਘ ਵਾਲੀਆ ਦੀ ਯਾਦ ਵਿੱਚ ਅਨੁਵਾਦ ਵਿਚ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਜੇਤੂ ਸਾਹਿਤਕਾਰ ਜਗਦੀਸ਼ ਰਾਏ ਕੂਲਰੀਆਂ ਅਤੇ ਏਸ਼ੀਆਈ ਖੇਡਾਂ ਵਿੱਚੋਂ ਤੀਰਅੰਦਾਜ਼ੀ ਵਿਚ ਗੋਲਡ ਮੈਡਲ ਜੇਤੂ ਕੁੜੀ ਪਰਨੀਤ ਕੌਰ ਮੰਢਾਲੀ ਨੂੰ ਦੇਣ ਦਾ ਫੈਸਲਾ ਕੀਤਾ ਹੈ। ਕਹਾਣੀਕਾਰ ਦਰਸ਼ਨ ਜੋਗਾ ਵੱਲੋਂ ਆਪਣੇ ਸਪੁੱਤਰ ਦਵਿੰਦਰ ਪਾਲ ਦੀ ਯਾਦ ਵਿੱਚ ਦਿੱਤਾ ਜਾਣ ਵਾਲਾ ‘ਚਮਕਦੇ ਸਿਤਾਰੇ ਐਵਾਰਡ’ ਇਸ ਵਾਰ ਰੰਗਮੰਚ ਦੇ ਨਵੇਂ ਸਿਤਾਰੇ ਦਿਲਪ੍ਰੀਤ ਚੌਹਾਨ ਨੂੰ ਦਿੱਤਾ ਜਾਣਾ ਹੈ। ਡਾਕਟਰ ਚਰਨਜੀਤ ਸਿੰਘ ਵੱਲੋਂ ਆਪਣੇ ਪਿਤਾ ਡਾਕਟਰ ਕਰਮ ਸਿੰਘ ਰਿਉਂਦ ਕਲਾ ਦੀ ਯਾਦ ਵਿੱਚ ਅਧਿਆਪਕਾ ਮਨਜਿੰਦਰ ਕੌਰ ਨੂੰ ਸਿਰਜਣਾਤਮਕ ਸਿੱਖਿਆ ਵਿੱਚ ਲਾਜਵਾਬ ਕਾਰਜ ਕਰਨ ਲਈ ‘ਸਿਰਜਨਾਤਮਕ ਸਿੱਖਿਆ ਐਵਾਰਡ’ ਪ੍ਰਦਾਨ ਕੀਤਾ ਜਾਵੇਗਾ। ‘ਕਲਾ ਸਾਰਥੀ ਐਵਾਰਡ’ ਹਰਚਰਨ ਮੌੜ ਫਰੀਦ ਕੇ ਵੱਲੋਂ ਆਪਣੀ ਮਾਤਾ ਸ਼ਮਸ਼ੇਰ ਕੌਰ ਦੀ ਯਾਦ ਵਿੱਚ ਚਿਤਰਕਾਰ ਬਲਰਾਜ ਬਰਾੜ ਨੂੰ ਦਿੱਤਾ ਜਾਵੇਗਾ। ਸੁਹਜਦੀਪ ਕੌਰ ਯਾਦਗਾਰੀ ਐਵਾਰਡ ਲੋਕ ਕਲਾ ਮੰਚ ਮਾਨਸਾ ਦੇ ਵਿਸ਼ੇਸ਼ ਸਹਿਯੋਗ ਨਾਲ ਪੰਜਾਬੀ ਸਿਨੇਮਾ ਦੀ ਪ੍ਰਸਿੱਧ ਅਦਾਕਾਰਾ ਗੁਰਪ੍ਰੀਤ ਭੰਗੂ ਨੂੰ ਭੇਂਟ ਕੀਤਾ ਜਾਵੇਗਾ। ‘ਜਗਦੇ ਚਿਰਾਗ਼’ ਐਵਾਰਡ ਮਾਸਟਰ ਪਰਮਜੀਤ ਸਿੰਘ ਵੱਲੋਂ ਆਪਣੇ ਭਰਾ ਸਰੂਪ ਸਿੰਘ ਦੀ ਯਾਦ ਵਿੱਚ ਅੱਖਰਕਾਰੀ ਦੇ ਜਾਦੂਗਰ ਰਣਜੀਤ ਸਿੰਘ ਸੋਹਲ ਨੂੰ ਦਿੱਤਾ ਜਾਵੇਗਾ। ਇਸੇ ਤਰ੍ਹਾਂ ਪੰਡਿਤ ਪੂਰਨ ਚੰਦ ਯਾਦਗਾਰੀ ਐਵਾਰਡ ਸ਼ਾਇਰ ਡਾ. ਸੰਤੋਖ ਸੁਖੀ ਦੇ ਵਿਸ਼ੇਸ਼ ਸਹਿਯੋਗ ਨਾਲ ਲੋਕ ਸੰਗੀਤ ਗਾਇਨ ਪਰੰਪਰਾ ਦੇ ਰਾਖੇ ਹਰਦਿਆਲ ਥੂਹੀ ਨੂੰ ਦਿੱਤਾ ਜਾਵੇਗਾ। ਇਹ ਸਾਰੇ ਐਵਾਰਡ 25-26-27 ਮਾਰਚ ਨੂੰ ਹੋ ਰਹੇ ਮੇਲੇ ਵਿਚ ਰਾਤ ਦੇ ਸੈਸ਼ਨ (ਨਾਟਕਾਂ ਭਰੀ ਰਾਤ) ਵਿਚ ਦਿੱਤੇ ਜਾਣਗੇ।
ਪ੍ਰੋ ਅਜਮੇਰ ਸਿੰਘ ਔਲਖ ਯਾਦਗਾਰੀ ਅਵਾਰਡ ਡਾ .ਸਵਰਾਜਬੀਰ ਨੂੰ
Total Views: 489 ,
Real Estate