ਸਾਬਕਾ CM ਚੰਨੀ ਤੋਂ 2 ਕਰੋੜ ਰੁਪਏ ਦੀ ਫਿਰੌਤੀ ਮੰਗਣ ਅਤੇ ਧਮਕੀਆਂ ਦੇਣ ਵਾਲਾ ਗ੍ਰਿਫ਼ਤਾਰ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਫੋਨ ਕਰਕੇ 2 ਕਰੋੜ ਰੁਪਏ ਦੀ ਫਿਰੌਤੀ ਮੰਗਣ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਮਾਮਲੇ ਨੂੰ ਰੋਪੜ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ।ਮੁਲਜ਼ਮ ਦੀ ਪਛਾਣ ਦੀਪਕ ਸ਼੍ਰੀਸੰਤ ਕਾਬਲੇ ਵਾਸੀ ਮਹਾਰਾਸ਼ਟਰ ਵਜੋਂ ਹੋਈ ਹੈ। ਉਸ ਨੇ ਹੋਟਲ ਮੈਨੇਜਮੈਂਟ ਦੀ ਪੜ੍ਹਾਈ ਕੀਤੀ। ਉਹ ਕਈ ਹੋਟਲਾਂ ਵਿਚ ਸ਼ੈੱਫ ਵਜੋਂ ਵੀ ਕੰਮ ਕਰ ਚੁੱਕਾ ਹੈ। ਇਨ੍ਹੀਂ ਦਿਨੀਂ ਉਹ ਸਟਾਕ ਮਾਰਕੀਟ ਵਿਚ ਕੰਮ ਕਰ ਰਿਹਾ ਸੀ। ਉਸ ਨੇ ਇਹ ਕਾਲ ਕੁੱਝ ਪੈਸਿਆਂ ਲਈ ਕੀਤੀ ਸੀ। ਇਹ ਜਾਣਕਾਰੀ ਰੋਪੜ ਦੇ ਐਸਐਸਪੀ ਗੁਲਨੀਤ ਸਿੰਘ ਖੁਰਾਣਾ ਨੇ ਦਿਤੀ।ਪੁਲਿਸ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਪੇਸ਼ੇ ਤੋਂ ਅਪਰਾਧੀ ਨਹੀਂ ਹੈ। ਉਸ ਨੇ ਸੌਖੇ ਪੈਸੇ ਕਮਾਉਣ ਲਈ ਇਹ ਰਾਹ ਚੁਣਿਆ ਸੀ। ਉਸ ਦੇ ਮਾਪੇ ਦੁਨੀਆਂ ਵਿਚ ਨਹੀਂ ਹਨ। ਮੁਲਜ਼ਮ ਨੇ ਪੁਲਿਸ ਪੁੱਛਗਿੱਛ ਦੌਰਾਨ ਮੰਨਿਆ ਕਿ ਉਸ ਨੇ ਗੈਂਗਸਟਰ ਗੋਲਡੀ ਬਰਾੜ ਦਾ ਨਾਂ ਬਹੁਤ ਸੁਣਿਆ ਸੀ। ਅਜਿਹੇ ‘ਚ ਉਸ ਦੇ ਨਾਂਅ ’ਤੇ ਚਰਨਜੀਤ ਸਿੰਘ ਚੰਨੀ ਨੂੰ ਫੋਨ ਕੀਤਾ ਗਿਆ।

Total Views: 235 ,
Real Estate