ਮੁਕੇਰੀਆਂ ਅਧੀਨ ਪੈਂਦੇ ਪਿੰਡ ਮਨਸੂਰਪੁਰ ਵਿਖੇ ਇਕ ਪੈਰੋਲ ’ਤੇ ਆਏ ਸੁਖਵਿੰਦਰ ਸਿੰਘ ਉਰਫ਼ ਰਾਣਾ ਪੁੱਤਰ ਜਰਨੈਲ ਸਿੰਘ ਵਾਸੀ ਮਨਸੂਰਪੁਰ ਨੂੰ ਗ੍ਰਿਫ਼ਤਾਰ ਕਰਨ ਆਈ ਆਏ ਸੀ.ਆਈ.ਏ. ਸਟਾਫ਼ ਹੁਸ਼ਿਆਰਪੁਰ ਦੀ ਟੀਮ ’ਤੇ ਗੋਲੀਆਂ ਚਲਾ ਦਿੱਤੀਆਂ ਗਈਆਂ ਸਨ, ਜਿਸ ਕਾਰਨ ਸੀ.ਏ. ਸਟਾਫ਼ ਦਾ ਇਕ ਕਾਂਸਟੇਬਲ ਗੋਲੀ ਲੱਗਣ ਕਰਕੇ ਸ਼ਹੀਦ ਹੋ ਗਿਆ ਸੀ, ਦਾ ਅੱਜ ਜ਼ਿਲ੍ਹਾ ਹੁਸ਼ਿਆਰਪੁਰ ਦੀ ਵੱਡੀ ਪੁਲਿਸ ਫੋਰਸ ਵਲੋਂ ਕਸਾਬਾ ਭੰਗਾਲਾ ਵਿਖੇ ਐਨਕਾਊਂਟਰ ਕਰ ਦਿੱਤਾ ਗਿਆ ਹੈ। ਸੂਤਰਾਂ ਅਨੁਸਾਰ ਬਹੁਤ ਵੱਡੇ ਪੱਧਰ ’ਤੇ ਅਜੇ ਵੀ ਪੁਲਿਸ ਲੱਗੀ ਹੋਈ ਹੈ ਤੇ ਕਿਸੇ ਨੂੰ ਨੇੜੇ ਜਾਣ ਦੀ ਇਜਾਜ਼ਤ ਨਹੀਂ ਹੈ। ਇਹ ਐਨਕਾਊਂਟਰ ਅਮਨ ਪੈਲਸ ਦੇ ਇਕ ਸਾਈਡ ’ਤੇ ਸੁੰਨਸਾਨ ਥਾਂ ’ਤੇ ਕੀਤਾ ਗਿਆ। ਦੱਸਿਆ ਜਾ ਰਿਹਾ ਕਿ ਪੁਲਿਸ ਕੱਲ੍ਹ ਰਾਤ ਤੋਂ ਹੀ ਨਾਕਾਬੰਦੀ ਕਰਕੇ ਇਸ ਦੀ ਭਾਲ ਕਰ ਰਹੀ ਸੀ ਅਤੇ ਇਸ ਨੂੰ ਅੱਜ ਸਵੇਰੇ ਇਕ ਪੈਟਰੋਲ ਪੰਪ ’ਤੇ ਮੋਟਰਸਾਇਕਲ ਵਿਚ ਪੈਟਰੋਲ ਪਵਾਉਂਦੇ ਹੋਏ ਕੁਝ ਲੋਕਾਂ ਨੇ ਦੇਖਿਆ ਸੀ ਤੇ ਜਿਸ ਦੀ ਸੀ.ਸੀ. ਟੀ.ਵੀ. ਫੋਟੋਆਂ ਵੀ ਜਾਰੀ ਹੋਈਆਂ ਸਨ।
Total Views: 262 ,
Real Estate



















