ਸਾਬਰਮਤੀ-ਆਗਰਾ ਕੈਂਟ ਸੁਪਰਫਾਸਟ ਦਾ ਇੰਜਣ ਤੇ 4 ਡੱਬੇ ਲੀਹੋਂ ਲੱਥੇ

ਐਤਵਾਰ ਦੇਰ ਰਾਤ ਅਜਮੇਰ ਨੇੜੇ ਸਾਬਰਮਤੀ-ਆਗਰਾ ਕੈਂਟ ਰੇਲਗੱਡੀ ਦਾ ਇੰਜਣ ਅਤੇ ਚਾਰ ਡੱਬੇ ਪਟੜੀ ਤੋਂ ਉਤਰ ਗਏ। ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਉੱਤਰ ਪੱਛਮੀ ਰੇਲਵੇ ਦੇ ਬੁਲਾਰੇ ਕੈਪਟਨ ਸ਼ਸ਼ੀ ਕਿਰਨ ਨੇ ਦੱਸਿਆ ਕਿ ਸਾਬਰਮਤੀ-ਆਗਰਾ ਕੈਂਟ ਟਰੇਨ ਨੰਬਰ 12548 ਦਾ ਇੰਜਣ ਅਤੇ ਚਾਰ ਜਨਰਲ ਬੋਗੀਆਂ ਪਟੜੀ ਤੋਂ ਉਤਰ ਗਈਆਂ। ਇਹ ਹਾਦਸਾ ਐਤਵਾਰ ਰਾਤ ਕਰੀਬ 1 ਵਜੇ ਅਜਮੇਰ ਨੇੜੇ ਮਦਰ ਵਿੱਚ ਹੋਮ ਸਿਗਨਲ ਕੋਲ ਵਾਪਰਿਆ।

Total Views: 267 ,
Real Estate