ਹੁਣ ਭਾਰਤ ਤੋਂ ਇੰਡੋਨੇਸ਼ੀਆ ਜਾਣ ਵਾਲੇ ਸੈਲਾਨੀਆਂ ਲਈ ਭੁਗਤਾਨ ਕਰਨਾ ਆਸਾਨ ਹੋ ਜਾਵੇਗਾ। ਹੁਣ ਕਰੰਸੀ ਬਦਲਣ ਦੀ ਕੋਈ ਪਰੇਸ਼ਾਨੀ ਨਹੀਂ ਹੋਵੇਗੀ। ਭਾਰਤੀ ਸੈਲਾਨੀ ਉੱਥੇ ਰੁਪਏ ‘ਚ ਭੁਗਤਾਨ ਵੀ ਕਰ ਸਕਣਗੇ।ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਇੰਡੋਨੇਸ਼ੀਆ ਦੇ ਕੇਂਦਰੀ ਬੈਂਕ ਨਾਲ ਇੱਕ ਐਮਓਯੂ ‘ਤੇ ਦਸਤਖਤ ਕੀਤੇ। ਇਸ ਸਮਝੌਤੇ ਤਹਿਤ ਦੋਵਾਂ ਦੇਸ਼ਾਂ ਵਿਚਾਲੇ ਆਪਸੀ ਲੈਣ-ਦੇਣ ਵਿੱਚ ਭਾਰਤੀ ਰੁਪਏ ਅਤੇ ਇੰਡੋਨੇਸ਼ੀਆਈ ਰੁਪਏੇ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਇੱਕ ਢਾਂਚਾ ਤਿਆਰ ਕੀਤਾ ਜਾਵੇਗਾ। ਇੱਥੇ ਇੱਕ ਭਾਰਤੀ ਰੁਪਏ ਦੀ ਕੀਮਤ 188.11 ਇੰਡੋਨੇਸ਼ੀਆਈ ਰੁਪਿਆ ਹੈ, ਯਾਨੀ ਜੇਕਰ ਤੁਹਾਡੇ ਕੋਲ ਭਾਰਤੀ ਕਰੰਸੀ ਦੇ 100 ਰੁਪਏ ਹਨ ਤਾਂ ਇਹ ਲਗਭਗ 18,811 ਇੰਡੋਨੇਸ਼ੀਆਈ ਰੁਪਏ ਦੇ ਬਰਾਬਰ ਹੈ।
Total Views: 566 ,
Real Estate






















