ਲੋਕ ਸਭਾ ਦੇ ਨਾਲ-ਨਾਲ 4 ਰਾਜਾਂ ‘ਚ ਵਿਧਾਨ ਸਭਾ ਚੋਣਾਂ ਦਾ ਵੀ ਐਲਾਨ

ਲੋਕਸਭਾ ਚੋਣਾਂ ਲਈ ਪਹਿਲੇ ਗੇੜ ਦੇ ਤਹਿਤ 19 ਅਪ੍ਰੈਲ ਨੂੰ ਅਰੁਣਾਚਲ ਪ੍ਰਦੇਸ਼, ਅਸਾਮ, ਬਿਹਾਰ, ਛੱਤੀਸਗੜ੍ਹ, ਮੱਧ ਪ੍ਰਦੇਸ਼, ਮਹਾਰਾਸ਼ਟਰ, ਮਣਿਪੁਰ, ਮੇਘਾਲਿਆ, ਮਿਜ਼ੋਰਮ, ਨਾਗਾਲੈਂਡ, ਰਾਜਸਥਾਨ, ਸਿੱਕਿਮ, ਤਮਿਲਨਾਡੂ, ਤ੍ਰਿਪੁਰਾ, ਉੱਤਰ ਪ੍ਰਦੇਸ਼, ਉੱਤਰਾਖੰਡ, ਪੱਛਮ ਬੰਗਾਲ, ਅੰਡੇਮਾਨ-ਨਿਕੋਬਾਰ, ਜੰਮੂ ਕਸ਼ਮੀਰ, ਲਕਸ਼ਦੀਪ ਪੁੱਡੁਚੇਰੀ ਦੀਆਂ ਕੁਲ 102 ਸੀਟਾਂ ਉੱਤੇ ਚੋਣਾਂ ਹੋਣਗੀਆਂ।

ਦੂਜੇ ਗੇੜ ਦੇ ਤਹਿਤ 26 ਅਪ੍ਰੈਲ ਨੂੰ ਅਸਾਮ, ਬਿਹਾਰ, ਛੱਤੀਸਗੜ੍ਹ, ਕਰਨਾਟਕ, ਕੇਰਲ, ਮੱਧ ਪ੍ਰਦੇਸ਼, ਮਹਾਰਾਸ਼ਟਰ, ਮਣਿਪੁਰ, ਰਾਜਸਥਾਨ, ਤ੍ਰਿਪੁਰਾ, ਉੱਤਰ-ਪ੍ਰਦੇਸ਼, ਪੱਛਮ ਬੰਗਾਲ, ਜੰਮੂ ਕਸ਼ਮੀਰ, ਦੀਆਂ ਕੁਲ 89 ਸੀਟਾਂ ਉੱਤ ਵੋਟਾਂ ਪੈਣਗੀਆਂ।

ਤੀਜੇ ਗੇੜ ਦੇ ਤਹਿਤ 7 ਮਈ ਨੂੰ ਅਸਾਮ ਬਿਹਾਰ ਛਤੀਸਗੜ੍ਹ, ਗੋਆ, ਗੁਜਰਾਤ, ਕਰਨਾਟਕ, ਮੱਧ-ਪ੍ਰਦੇਸ਼, ਮਹਾਰਾਸ਼ਟਰ, ਉੱਤਰ-ਪ੍ਰਦੇਸ਼, ਪੱਛਮ ਬੰਗਾਲ, ਦਾਦਰ ਨਗਰ ਹਵੇਲੀ ਅਤੇ ਦਮਨਦੀਵ ਦੀਆਂ ਕੁਲ 94 ਸੀਟਾਂ ਉੱਤੇ ਵੋਟਾਂ ਪਾਈਆਂ ਜਾਣਗੀਆਂ।

ਚੌਥੇ ਗੇੜ ਦੇ ਤਹਿਤ 13 ਮਈ ਨੂੰ ਆਂਧਰ ਪ੍ਰਦੇਸ਼, ਬਿਹਾਰ, ਝਾਰਖੰਡ, ਮੱਧ ਪ੍ਰਦੇਸ਼, ਮਹਰਾਸ਼ਟਰ, ਓਡੀਸ਼ਾ, ਤੇਲੰਗਾਨਾ, ਉੱਤਰ ਪ੍ਰਦੇਸ਼, ਪੱਛਮੀ ਬੰਗਾਲ, ਜੰਮੂ ਕਸ਼ਮੀਰ ਦੀਆਂ ਕੁਲ 96 ਸੀਟਾਂ ਉੱਤੇ ਵੋਟਾਂ ਪਾਈਆਂ ਜਾਣਗੀਆਂ।

ਪੰਜਵੇਂ ਗੇੜ ਵਿੱਚ 20 ਮਈ ਨੂੰ ਛੱਤੀਸਗੜ੍ਹ, ਝਾਰਖੰਡ, ਮਹਾਰਾਸ਼ਟਰ, ਓਡੀਸ਼ਾ, ਉੱਤਰ ਪ੍ਰਦੇਸ਼, ਪੱਛਮ ਬੰਗਾਲ, ਜੰਮੂ ਕਸ਼ਮੀਰ, ਲੱਦਾਖ 49 ਸੀਟਾਂ ਉੱਤੇ ਵੋਟਾਂ ਪੈਣਗੀਆਂ

ਛੇਵੇਂ ਗੇੜ ਦੇ ਤਹਿਤ 25 ਮਈ ਨੂੰ ਬਿਹਾਰ, ਹਰਿਆਣਾ, ਝਾਰਖੰਡ, ਓਡੀਸ਼ਾ, ਉੱਤਰ ਪ੍ਰਦੇਸ਼, ਪੱਛਮ ਬੰਗਾਲ ਅਤੇ ਦਿੱਲੀ ਦੀਆਂ ਕੁਲ 57 ਸੀਟਾਂ ਉੱਤੇ ਵੋਟਾਂ ਪੈਣਗੀਆਂ।

ਸੱਤਵੇਂ ਗੇੜ ਦੇ ਤਹਿਤ 1 ਜੂਨ ਨੂੰ ਬਿਹਾਰ, ਹਿਮਾਚਲ ਪ੍ਰਦੇਸ਼, ਝਾਰਖੰਡ, ਓਡੀਸ਼ਾ, ਪੰਜਾਬ, ਉੱਤਰ ਪ੍ਰਦੇਸ਼, ਪੱਛਮੀ ਬੰਗਾਲ, ਚੰਡੀਗੜ੍ਹ ਦੀਆਂ ਕੁਲ 57 ਸੀਟਾਂ ਉੱਤੇ ਵੋਟਾਂ ਪੈਣਗੀਆਂ।

ਓਡੀਸ਼ਾ ਵਿੱਚ 13 ਮਈ, 20 ਮਈ, 25 ਮਈ ਅਤੇ 1 ਜੂਨ ਨੂੰ ਵੋਟਾਂ ਪੈਣਗੀਆਂ।ਅਰੁਣਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਲਈ ਨੋਟਿਫਿਕੇਸ਼ਨ 20 ਮਾਰਚ 2024 ਨੂੰ ਜਾਰੀ ਹੋਵੇਗਾ 19 ਅਪ੍ਰੈਲ 2024 ਨੂੰ ਚੋਣਾਂ ਹੋਣਗੀਆਂ।ਅਰੁਣਾਚਲ ਪ੍ਰਦੇਸ਼ ਦੀਆਂ 60 ਸੀਟਾਂ ਉੱਤੇ ਇੱਕ ਹੀ ਪੜਾਅ ਵਿੱਚ ਚੋਣਾਂ ਹੋਣਗੀਆਂ।ਆਂਧਰਾ ਪ੍ਰਦੇਸ਼ ਦੀਆਂ ਸਾਰੀਆਂ 175 ਸੀਟਾਂ ਉੱਤੇ 18 ਅਪ੍ਰੈਲ ਨੂੰ ਨੋਟਿਫਿਕੇਸ਼ਨ ਜਾਰੀ ਹੋਵੇਗਾ ਅਤੇ 13 ਮਈ ਨੂੰ ਵੋਟਾਂ ਪੈਣਗੀਆਂ।

Total Views: 419 ,
Real Estate