ਇੱਕ ਦਿਨ ਦਾ ਮੇਅਰ ਬਣਿਆ ਸਰਫਰਾਜ ਸਿੰਘ ਸਿੱਧੂ

ਪਰਮਿੰਦਰ ਸਿੰਘ ਸਿੱਧੂ (PNO)-  ਗ੍ਰੇਡ 10 ਦਾ ਵਿਦਿਆਰਥੀ ਅਤੇ ਏਰਿਨ ਨਿਵਾਸੀ ਸਰਫਰਾਜ਼ ਸਿੰਘ ਸਿੱਧੂ ਮੇਅਰ ਫਾਰ ਏ ਡੇ ਮੁਕਾਬਲੇ ਦਾ ਜੇਤੂ ਬਣਿਆ। ਵਿਦਿਆਰਥੀਆਂ ਲਈ ਇਹ ਖੁੱਲ੍ਹਾ ਮੁਕਾਬਲਾ ਮਿਉਂਸਪਲ ਦੇ ਅੰਦਰੂਨੀ ਕੰਮਕਾਜ ਬਾਰੇ ਜਾਣਕਾਰੀ ਦੇਣ ਲਈ ਸੀ । ਸਰਫਰਾਜ਼ ਨੇ ਕਸਬੇ ਦੀਆਂ ਸਹੂਲਤਾਂ, ਗੰਦੇ ਪਾਣੀ ਦੇ ਪਲਾਂਟ ਦੇ ਨਿਰਮਾਣ ਦਾ ਦੌਰਾ ਕੀਤਾ ਅਤੇ ਦੁਪਹਿਰ ਨੂੰ ਨਿਯਮਤ ਕੌਂਸਲ ਮੀਟਿੰਗ ਦੀ ਪ੍ਰਧਾਨਗੀ ਵੀ ਕੀਤੀ । ਭਵਿੱਖ ਵਿੱਚ ਸਰਫਰਾਜ਼ ਨੂੰ ਉਮੀਦ ਹੈ ਕਿ ਉਹ ਕੈਨੇਡੀਅਨ ਸਿਆਸਤ ‘ਚ ਦਿਖ ਸਕਦੇ ਹਨ ।ਸਰਫਰਾਜ਼ ਸਿੰਘ ਸਿੱਧੂ ਬਠਿੰਡਾ ਜਿਲ੍ਹੇ ਦੇ ਪਿੰਡ ਪੂਹਲਾ ਤੋਂ ਹੈ ।

Total Views: 256 ,
Real Estate