ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਮਗਰੋਂ 21 ਫਰਵਰੀ ਨੂੰ ਖਨੌਰੀ ਬਾਰਡਰ ਤੇ ਬਾਰੇ ਗਏ ਕਿਸਾਨ ਸੁੱਭਕਰਨ ਸਿੰਘ ਦੀ ਮੌਤ ਦੇ ਕਾਰਨਾਂ ਦੀ ਜਾਂਚ ਲਈ ਸੇਵਾ ਮੁਕਤ ਜਸਟਿਸ ਜਯਸ੍ਰੀ ਠਾਕੁਰ ਦੀ ਪ੍ਰਧਾਨਗੀ ਵਿੱਚ ਕਮੇਟੀ ਗਠਿਤ ਕੀਤੀ ਗਈ ਹੈ। ਜਦਕਿ ਹਰਿਆਣਾ ਸਰਕਾਰ ਨੇ ਹਾਈਕੋਰਟ ਦੇ ਹੁਕਮਾਂ ਵਿਰੁੱਧ ਸੁਪਰੀਮ ਕੋਰਟ ਦਾ ਰਾਹ ਅਖ਼ਿਤਆਰ ਕੀਤਾ ਹੈ।
ਹਰਿਆਣਾ ਸਰਕਾਰ ਨੇ ਹਾਈਕੋਰਟ ਦੇ ਹੁਕਮਾਂ ਖਿਲਾਫ਼ 11 ਮਾਰਚ ਨੂੰ ਅਪੀਲ ਦਾਇਰ ਕੀਤਾ ਸੀ ਪਰ ਹਾਲੇ ਤੱਕ ਇਸਨੂੰ ਰਜਿਸਟਰੀ ਵੱਲੋਂ ਲਿਸਟ ਨਹੀਂ ਕੀਤਾ ਗਿਆ।
ਅਸਲ ਵਿੱਚ ਐਕਟਿੰਗ ਚੀਫ ਜਸਟਿਸ ਗੁਰਮੀਤ ਸਿੰਘ ਸੰਧਾਵਾਲੀਆ ਅਤੇ ਜੱਜ ਲਪੀਤਾ ਬੈਨਰਜੀ ਅਧਾਰਿਤ ਬੈਂਚ ਵੱਲੋਂ 7 ਮਾਰਚ ਨੂੰ ਕਿਸਾਨ ਦੀ ਮੌਤ ਦੀ ਜਾਂਚ ਲਈ ਇੱਕ ਸੇਵਾਮੁਕਤ ਹਾਈਕੋਰਟ ਦੇ ਜੱਜ ਸਮੇਤ 2 ਏਡੀਜੀਪੀ ( ਪੰਜਾਬ-ਹਰਿਆਣਾ) ਅਧੀਨ ਕਮੇਟੀ ਬਣਾਉਣ ਦੇ ਹੁਕਮ ਦਿੱਤੇ ਸਨ। ਜਿਸ ਮਗਰੋਂ ਸੇਵਾ ਮੁਕਤ ਜਸਟਿਸ ਜਯਸ੍ਰੀ ਠਾਕੁਰ ਦੀ ਪ੍ਰਧਾਨਗੀ ਹੇਠ ਪੰਜਾਬ ਦੇ ਏਡੀਜੀਪੀ ਪ੍ਰਮੋਦ ਬਾਨ ਅਤੇ ਹਰਿਆਣਾ ਦੇ ਏਡੀਜੀਪੀ ਅਮਿਤਾਬ ਸਿੰਘ ਢਿੱਲੋਂ ਵੀ ਇਸ ਕਮੇਟੀ ਦੇ ਮੈਂਬਰ ਹਨ। ਇਸ ਜਾਂਚ ਕਮੇਟੀ ਨੂੰ ਇੱਕ ਮਹੀਨੇ ‘ਚ ਆਪਣੀ ਰਿਪੋਰਟ ਦੇਣ ਲਈ ਆਖਿਆ ਗਿਆ ਹੈ। ਕਮੇਟੀ ਨੂੰ ਹੇਠਾਂ ਦਿੱਤੇ ਤੱਥਾਂ ਦੀ ਜਾਂਚ ਕਰਨ ਦੇ ਹੁਕਮ ਦਿੱਤੇ ਹਨ।
ਕੀ ਪੰਜਾਬ ਜਾਂ ਹਰਿਆਣਾ ਪੁਲਿਸ ਨੂੰ ਪੀੜਤ ਦੀ ਮੌਤ ਦੀ ਜਾਂਚ ਦਾ ਅਧਿਕਾਰ ਹੋਵੇਗਾ ?
ਪੀੜਤ ਦੀ ਮੌਤ ਦਾ ਕਰਨ , ਕਿਸ ਪ੍ਰਕਾਰ ਦੇ ਹਥਿਆਰ ਦੀ ਗੋਲੀ ਜਾਂ ਪੈਲੇਟ ਦਾ ਪ੍ਰਯੋਗ ਕੀਤਾ ਗਿਆ?
ਕੀ ਪ੍ਰਯੋਗ ਕੀਤਾ ਗਿਆ ਬਲ ਸਥਿਤੀ ਦੇ ਮੁਤਾਬਿਕ ਜਰੂਰੀ ਜਾਂ ਠੀਕ ਸੀ ?
ਪੀੜਤ ਪਰਿਵਾਰ ਨੂੰ ਮੁਆਵਜ਼ਾ ਆਦਿ
ਰਿਟਾਇਰਡ ਜੱਜ ਦੀ ਅਗਵਾਈ ‘ਚ ਬਣੀ ਸੁੱਭਕਰਨ ਦੀ ਮੌਤ ਬਾਰੇ ਜਾਂਚ ਕਮੇਟੀ
Total Views: 256 ,
Real Estate















