2023 ‘ਚ ਦੁਨੀਆ ਦਾ ਸਭ ਤੋਂ ਵੱਧ ਡਾਊਨਲੋਡ ਹੋਣ ਵਾਲਾ ਐਪ

ਇੰਸਟਾਗ੍ਰਾਮ ਦੀ ਲੋਕਪ੍ਰਿਅਤਾ ਭਾਰਤ ਦੇ ਨਾਲ-ਨਾਲ ਦੁਨੀਆ ਭਰ ਵਿੱਚ ਵੀ ਦਿਨੋ-ਦਿਨ ਵੱਧ ਰਹੀ ਹੈ। ਅਜਿਹੇ ‘ਚ ਇਕ ਹੋਰ ਨਵੀਂ ਖਬਰ ਸਾਹਮਣੇ ਆਈ ਹੈ, ਜਿਸ ‘ਚ ਖੁਲਾਸਾ ਹੋਇਆ ਹੈ ਕਿ ਮੇਟਾ ਦੇ ਫੋਟੋ ਸ਼ੇਅਰਿੰਗ ਪਲੇਟਫਾਰਮ ਯਾਨੀ ਇੰਸਟਾਗ੍ਰਾਮ ਨੇ TikTok ਨੂੰ ਪਿੱਛੇ ਛੱਡ ਕੇ 2023 ‘ਚ ਸਭ ਤੋਂ ਜ਼ਿਆਦਾ ਡਾਊਨਲੋਡ ਕੀਤੇ ਐਪਸ ‘ਚ ਆਪਣੀ ਜਗ੍ਹਾ ਬਣਾ ਲਈ ਹੈ।ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇੰਸਟਾਗ੍ਰਾਮ TikTok ਨੂੰ ਪਛਾੜ ਕੇ ਦੁਨੀਆ ਵਿੱਚ ਸਭ ਤੋਂ ਵੱਧ ਡਾਊਨਲੋਡ ਕੀਤੀ ਜਾਣ ਵਾਲੀ ਐਪ ਬਣ ਗਈ ਹੈ। ਮਾਰਕੀਟ ਇੰਟੈਲੀਜੈਂਸ ਫਰਮ ਸੈਂਸਰ ਟਾਵਰ ਤੋਂ ਪ੍ਰਾਪਤ ਜਾਣਕਾਰੀ ਨੇ ਕਿਹਾ ਕਿ 2022 ਦੇ ਮੁਕਾਬਲੇ 2023 ਵਿੱਚ ਇੰਸਟਾਗ੍ਰਾਮ ਦੇ ਐਪ ਡਾਊਨਲੋਡਸ ਦੀ ਕੁੱਲ ਗਿਣਤੀ 20% ਵੱਧ ਕੇ 768 ਮਿਲੀਅਨ ਹੋ ਗਈ ਹੈ। ਜਦੋਂ ਕਿ ਬਾਈਟਡਾਂਸ ਦੀ ਐਪ TikTok ਦੇ ਡਾਉਨਲੋਡਸ ਸਿਰਫ 4% ਵੱਧ ਕੇ 733 ਮਿਲੀਅਨ ਹੋ ਸਕਦੇ ਹਨ।

Total Views: 615 ,
Real Estate