ਕਾਂਗਰਸੀ MP ਪ੍ਰਨੀਤ ਕੌਰ ਭਲਕੇ ਹੋਣਗੇ ਭਾਜਪਾ ਚ ਸ਼ਾਮਲ

ਭਾਜਪਾ ਆਗੂ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਤੇ ਕਾਂਗਰਸੀ ਮੈਂਬਰ ਪਾਰਲੀਮੈਂਟ ਪ੍ਰਨੀਤ ਕੌਰ ਵੀਰਵਾਰ ਨੂੰ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਜਾਵੇਗੀ। ਉਨ੍ਹਾਂ ਦੀ ਬੇਟੀ ਜੈ ਇੰਦਰ ਕੌਰ ਨੇ ਕੱਲ੍ਹ ਹੀ ਇਸ ਦਾ ਇਸ਼ਾਰਾ ਕੀਤਾ ਸੀ। ਜਦੋਂ ਉਨ੍ਹਾਂ ਨੂੰ ਲੋਕ ਸਭਾ ਚੋਣ ਲੜਨ ਬਾਰੇ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ- ਮੈਂ ਨਹੀਂ, ਮੇਰੀ ਮਾਂ ਪ੍ਰਨੀਤ ਕੌਰ ਪਟਿਆਲਾ ਸੀਟ ਤੋਂ ਲੋਕ ਸਭਾ ਚੋਣ ਲੜੇਗੀ। ਉਹ ਜਲਦੀ ਹੀ ਭਾਜਪਾ ‘ਚ ਸ਼ਾਮਲ ਹੋ ਸਕਦੀ ਹੈ।ਉਸਨੇ ਕਿਹਾ ਸੀ ਕਿ ਸ਼ਾਇਦ ਅਗਲੇ 2-3 ਸਾਲਾਂ ਵਿੱਚ ਮੇਰੀ ਵਾਰੀ ਆਵੇਗੀ।

Total Views: 165 ,
Real Estate