ਜਲੰਧਰ ‘ਚ ਇੱਕ ਭੂਆ ਦੇ ਪੁੱਤ ਨੇ ਮਾਮੇ ਦੀ ਨਾਬਾਲਿਗ ਧੀ ਨਾਲ ਵਾਰ ਵਾਰ ਸਰੀਰਕ ਸਬੰਧ ਕਾਇਮ ਕੀਤੇ। ਇਸ ਬਾਰੇ ਮਾਪਿਆਂ ਨੂੰ ਉਦੋ ਪਤਾ ਲੱਗਿਆ ਜਦੋਂ ਕੁੜੀ ਗਰਭਵਤੀ ਹੋ ਗਈ । ਹਾਲਾਂਕਿ ਭੂਆ ਨੇ ਧੋਖੇ ਨਾਲ ਆਪਣੀ ਭਤੀਜੀ ਦਾ ਗਰਭਪਾਤ ਵੀ ਕਰਵਾ ਦਿੱਤਾ ।
ਪੁਲਿਸ ਨੇ ਮਾਂ ਤੇ ਬਿਆਨ ਤੇ ਥਾਣਾ ਸਦਰ ਨਕੋਦਰ ਵਿੱਚ ਧਾਰਾ 376, 315,316 ਅਤੇ ਪੋਕਸੋ ਐਕਟ ਤਹਿਤ ਕੇਸ ਦਰਜ ਕਰਕੇ ਮੁਲਜਿ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਪੁਲਿਸ ਨੂੰ ਨਾਬਾਲਿਗ ਦੀ ਮਾਂ ਨੇ ਦੱਸਿਆ ਕਿ ਉਸਦੇ ਪਤੀ ਦੀ 2018 ‘ਚ ਮੌਤ ਹੋ ਗਈ ਸੀ ਅਤੇ ਉਹ ਮਜਦੂਰੀ ਕਰਕੇ ਆਪਣਾ ਪਰਿਵਾਰ ਪਾਲਦੀ ਹੈ। ਉਹਦੇ ਚਾਰ ਬੱਚੇ ਹਨ।
ਸਭ ਤੋਂ ਛੋਟੀ ਧੀ 14 ਸਾਲ ਦੀ ਹੈ। ਉਸਦੀ ਨਣਦ ਦੇ ਲੜਕਾ ਇੱਕ ਸਾਲ ਤੋਂ ਉਹਨਾ ਕੋਲ ਰਹਿ ਕੇ ਕੰਮ ਸਿੱਖ ਰਿਹਾ ਸੀ । ਪਿਛਲੇ ਸਾਲ ਦਸੰਬਰ ‘ਚ ਉਹ ਆਪਣੇ ਘਰ ਚਲਾ ਗਿਆ। ਇਸ ਦੌਰਾਨ ਸਾਡੀ ਲੜਕੀ ਦੀ ਤਬੀਅਤ ਖਰਾਬ ਹੋ ਗਈ ਅਤੇ ਉਹ ਬਿਮਾਰ ਰਹਿਣ ਲੱਗੀ । ਜਦੋਂ ਡਾਕਟਰਾਂ ਨੂੰ ਦਿਖਾਇਆ ਤਾਂ ਸਕੈਨਿੰਗ ਵਿੱਚ ਪਤਾ ਲੱਗਿਆ ਕਿ ਨਾਬਾਲਿਗ ਲੜਕੀ ਤਾਂ ਗਰਭਵਤੀ ਹੈ।
ਜਦੋਂ ਮਾਂ ਨੇ ਸਖਤੀ ਨਾਲ ਲੜਕੀ ਤੋਂ ਪੁੱਛਿਆ ਤਾਂ ਉਸਨੇ ਆਪਬੀਤੀ ਦੱਸੀ। ਕੁੜੀ ਨੇ ਦੱਸਿਆ ਕਿ ਉਸਦੀ ਭੂਆ ਦੇ ਮੁੰਡੇ ਨੇ ਉਸ ਨਾਲ ਜ਼ਬਰਦਸਤੀ ਕਈ ਵਾਰ ਸਰੀਰਕ ਸਬੰਧ ਕਾਇਮ ਕੀਤੇ ਸਨ।
ਜਦੋਂ ਇਸ ਬਾਰੇ ਮੁਲਾਜਿ਼ਮ ਦੇ ਮਾਪਿਆਂ ਨੂੰ ਦੱਸਿਆ ਗਿਆ । ਪੀੜਤਾਂ ਦੀ ਮਾਂ ਨੇ ਦੱਸਿਆ ਕਿ 8 ਮਾਰਚ ਨੂੰ ਉਸਦੀ ਨਣਦ ਅਤੇ ਨਣਦੋਈਆ ਗਰਭਵਤੀ ਲੜਕੀ ਦੀ ਡਿਲੀਵਰੀ ਕਰਵਾਉਣ ਲੈ ਗਏ।
ਮਾਂ ਨੇ ਦੱਸਿਆ ਕਿ ਬੱਚਾ ਪੇਟ ‘ਚ ਹਰਕਤ ਕਰ ਰਿਹਾ ਸੀ ਪਰ ਅਗਲੇ ਦਿਨ ਹੀ ਹਰਕਤ ਬੰਦ ਹੋ ਗਈ ।
ਫਿਰ ਪਤਾ ਚੱਲਿਆ ਕਿ ਉਹ ਬੱਚੀ ਨੂੰ ਕਿਸੇ ਨਰਸ ਕੋਲ ਲੈ ਗਏ ਸਨ।
ਬੱਚੇ ਦੀ ਹਰਕਤ ਬੰਦ ਹੋਣ ਮਗਰੋਂ ਪਰਿਵਾਰ ਵੱਲੋਂ ਉਸਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਬੱਚੀ ਦਾ ਅਪਰੇਸ਼ਨ ਕੀਤਾ ਗਿਆ। ਉਸਦੇ ਪੇਟ ਵਿੱਚੋਂ ਮਰਿਆ ਹੋਇਆ ਬੱਚਾ ਨਿਕਲਿਆ।
ਮਾਂ ਦਾ ਦੋਸ਼ ਹੈ ਕਿ ਨਰਸ ਦੀ ਲਾਪਰਵਾਹੀ ਨਾਲ ਬੱਚੇ ਦੀ ਜਾਨ ਗਈ ਹੈ। ਪੁਲਿਸ ਨੇ ਨਰਸ ਖਿਲਾਫ਼ ਵੀ ਮਾਮਲਾ ਦਰਜ ਕੀਤਾ ਹੈ।

















