ਜਿਹੜੇ  ਲੰਗੋਟ ਬੰਨ ਕੇ ਚਾਰੇ ਪਾਸੇ ਘੁੰਮਦੇ ਉਹਨਾ ਨੂੰ ਅਖਾੜੇ ‘ਚ ਉਤਾਰਨਾ ਚਾਹੀਦਾ- ਪ੍ਰਗਟ ਸਿੰਘ ਦੀ ਹਾਈਕਮਾਂਡ ਤੋਂ ਮੰਗ

ਪੰਜਾਬ ਵਿੱਚ ਕਾਂਗਰਸ ਹਾਈਕਮਾਨ ਨੂੰ ਸੂਬੇ ਦੇ ਵੱਡੇ ਨੇਤਾਵਾਂ ਨੂੰ ਮੈਦਾਨ ‘ਚ ਉਤਾਰਨਾ ਚਾਹੀਦਾ । ਮੰਗਲਵਾਰ ਨੂੰ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਇਹ ਵਿਚਾਰ ਕਾਂਗਰਸ ਦੇ ਵਿਧਾਇਕ ਪ੍ਰਗਟ ਸਿੰਘ ਨੇ ਖੁਲਾਸਾ ਕੀਤਾ ਕਿ ਉਹਨਾ ਪਾਰਟੀ ਹਾਈ ਕਮਾਨ ਇਸ ਸਬੰਧੀ ਅਪੀਲ ਵੀ ਕੀਤੀ ਹੈ।
ਮੀਡੀਆ ਵੱਲੋਂ ਪਹਿਲਾਂ ‘ਵੱਡੇ ਨੇਤਾਵਾਂ’ ਦੇ ਬਾਰੇ ਪੁੱਛੇ ਜਾਣ ਤੇ ਪ੍ਰਗਟ ਸਿੰਘ ਨੇ ਪਹਿਲਾਂ ਟਾਲ ਮਟੋਲ ਕੀਤੀ ਪਰ ਵਾਰ -ਵਾਰ ਪੁੱਛੇ ਜਾਣ ਤੇ ਉਹਨਾਂ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ , ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ , ਸਾਬਕਾ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਸਾਬਕਾ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਨਾਂਮ ਲੈਂਦੇ ਹੋਏ ਇਹਨਾਂ ਨੇਤਾਵਾਂ ਨੂੰ ਲੋਕ ਸਭਾ ਚੋਣਾਂ ਲੜਾਉਣ ਦੀ ਗੱਲ ਆਖੀ ।
ਪ੍ਰਗਟ ਸਿੰਘ ਨੇ ਆਖਿਆ ਕਿ ਜੋ ਲੰਗੋਟ ਬੰਨ ਕੇ ਅਖਾੜੇ ਦੇ ਚਾਰੇ ਪਾਸੇ ਘੁੰਮਦੇ ਫਿਰਦੇ ਫਿਰਦੇ ਹਨ ਉਹਨਾ ਨੂੰ ਚੋਣ ਮੈਦਾਨ ‘ਚ ਉਤਾਰਨਾ ਚਾਹੀਦਾ।
ਜਦੋਂ ਪੱਤਰਕਾਰਾਂ ਨੂੰ ਪੁੱਛਿਆ ਕਿ ਤੁਸੀ ਲੋਕ ਸਭਾ ਚੋਣ ਲੜਨ ਲਈ ਤਿਆਰ ਹੋ ਤਾਂ ਉਹਨਾ ਕਿਹਾ ਕਿ ਇਹ ਸਵਾਲ ਮੇਰੇ ਤੋਂ ਹਾਈ ਕਮਾਨ ਨੇ ਵੀ ਪੁੱਛਿਆ ਸੀ, ਤਾਂ ਵੀ ਮੈਂ ਕਿਹਾ ਮੈਨੂੰ ਪੰਜਾਬ ਵਿੱਚ ਜਿੱਥੇ ਮਰਜ਼ੀ ਟਿਕਟ ਦੇ ਦਿਓ, ਮੈਂ ਤਿਆਰ ਹਾਂ।
ਜਦੋਂ ਸੁਖਜਿੰਦਰ ਸਿੰਘ ਰੰਧਾਵਾ ਤੋਂ ਪ੍ਰਗਟ ਸਿੰਘ ਦੇ ਬਿਆਨ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਮੈਂ ਰਾਜਸਥਾਨ ਦੇ ਇੰਚਾਰਜ ਦੇ ਰੂਪ ‘ਚ ਬਿਜ਼ੀ ਹਾਂ । ਪਰ ਜੇਕਰ ਕਾਂਗਰਸ ਹਾਈਕਮਾਨ ਹੁਕਮ ਕਰੇਗੀ ਤਾਂ ਉਹ ਕਿਤੋਂ ਵੀ ਚੋਣ ਲੜਣ ਲਈ ਤਿਆਰ ਹਨ।
ਕਾਂਗਰਸ ਨੇ ਹਾਲੇ ਤੱਕ ਪੰਜਾਬ ਦੇ ਉਮੀਦਵਾਰਾਂ ਦਾ ਐਲਾਨ ਨਹੀਂ ਲਿਆ ।
ਸੋਮਵਾਰ ਨੂੰ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਕਹਿ ਚੁੱਕੇ ਹਨ ਕਿ ਜੇ ਮੁੱਖ ਮੰਤਰੀ ਭਗਵੰਤ ਮਾਨ ਲੋਕ ਸਭਾ ਚੋਣ ਲੜਦੇ ਹਨ ਤਾਂ ਉਹ ਉਨ੍ਹਾ ਵਿਰੁੱਧ ਚੋਣ ਲੜਨਗੇ।
Total Views: 129 ,
Real Estate